ਪੰਜਾਬ ਦੇ ਸਿਨੇਮਾ ਘਰਾਂ 'ਚ ਫਿਲਹਾਲ ਨਹੀਂ ਲੱਗਣਗੀਆਂ ਰੌਣਕਾਂ, ਕੈਪਟਨ ਸਰਕਾਰ ਦਾ ਫੈਸਲਾ
ਏਬੀਪੀ ਸਾਂਝਾ | 15 Oct 2020 09:03 AM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਫਿਲਹਾਲ ਪੰਜਾਬ 'ਚ ਸਿਨੇਮਾ ਹਾਲ, ਮਲਟੀਪਲੈਕਸਸ ਅਤੇ ਮਨੋਰੰਜਕ ਪਾਰਕ ਨਹੀਂ ਖੋਲ੍ਹੇ ਜਾਣਗੇ।
ਚੰਡੀਗੜ੍ਹ: ਅਨਲੌਕ ਪੰਜ ਤਹਿਤ ਦੇਸ਼ ਦੇ ਕਈ ਸੂਬਿਆਂ 'ਚ ਅੱਜ ਸਿਨੇਮਾ ਘਰ, ਥੀਏਟਰ ਖੁੱਲ੍ਹਣ ਜਾ ਰਹੇ ਹਨ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਫਿਲਹਾਲ ਪੰਜਾਬ 'ਚ ਸਿਨੇਮਾ ਹਾਲ, ਮਲਟੀਪਲੈਕਸਸ ਅਤੇ ਮਨੋਰੰਜਕ ਪਾਰਕ ਨਹੀਂ ਖੋਲ੍ਹੇ ਜਾਣਗੇ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਇਹ ਐਲਾਨ ਕੀਤਾ ਹੈ। ਹਾਲਾਂਕਿ ਕੋਵਿਡ ਦੇ ਸਖਤ ਪ੍ਰੋਟੋਕਾਲ ਦੇ ਨਾਲ ਰਾਮਲੀਲਾ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਬਾਬਤ ਕੋਵਿਡ ਰੀਵੀਊ ਮੀਟਿੰਗ ਤੋਂ ਬਾਅਦ ਵਿਸਥਾਰ 'ਚ ਵੇਰਵਾ ਦਿੱਤਾ ਜਾਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ