ਨਵੀਂ ਦਿੱਲੀ: ਸਰਦੀਆਂ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਫਿਰ ਤੋਂ ਵਧ ਸਕਦਾ ਹੈ। ਕੋਰੋਨਾ ਦੇ ਇਸ ਦੂਜੇ ਦੌਰ ਨੂੰ ਲੈਕੇ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਸਰਕਾਰ ਪ੍ਰਸਾਰ ਰੋਕਣ ਲਈ ਅੰਦੋਲਨ ਚਲਾ ਰਹੀ ਹੈ। ਉੱਥੇ ਹੀ ਗੰਭੀਰ ਨਤੀਜਿਆਂ 'ਚ ਆਕਸੀਜਨ ਉਪਲਬਧ ਕਰਾਉਣ ਨੂੰ ਲੈਕੇ ਸਰਕਾਰ ਨੇ ਇਕ ਲੱਖ ਮੀਟ੍ਰਿਕ ਟਨ ਆਕਸੀਜਨ ਵਿਦੇਸ਼ਾਂ ਤੋਂ ਖਰੀਦਣ ਦੀ ਯੋਜਨਾ ਬਣਾਈ ਹੈ। ਇਸ ਨੂੰ ਲੈਕੇ ਬੁੱਧਵਾਰ ਇਕ ਟੈਂਡਰ ਵੀ ਜਾਰੀ ਕੀਤਾ ਗਿਆ ਹੈ।


ਕੋਰੋਨਾ ਵਾਇਰਸ ਨੇ ਮੁੜ ਫੜੀ ਰਫਤਾਰ, ਦੁਨੀਆਂ ਭਰ 'ਚ ਇਕ ਦਿਨ 'ਚ 3.80 ਲੱਖ ਨਵੇਂ ਕੇਸ, 6000 ਮੌਤਾਂ


ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ 10 ਅਕਤੂਬਰ ਨੂੰ ਕੈਬਨਿਟ ਸਕੱਤਰ ਨਾਲ ਬੈਠਕ 'ਚ ਆਕਸੀਜਨ ਦੀ ਉਪਲਬਧਤਾ ਨੂੰ ਲੈਕੇ ਚਰਚਾ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਸੀ ਕਿ ਵਿਦੇਸ਼ਾਂ ਤੋਂ ਇਕ ਲੱਖ ਮੀਟ੍ਰਿਕ ਟਨ ਆਕਸੀਜਨ ਖਰੀਦੀ ਜਾਵੇ। ਇਸ ਪ੍ਰਕਿਰਿਆ 'ਚ ਕਰੀਬ ਇਕ ਤੋਂ ਡੇਢ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਆਕਸੀਜਨ ਪੂਰੀ ਹੈ। ਪਰ ਹੰਗਾਮੀ ਤਿਉਹਾਰ ਦੇ ਦਿਨਾਂ ਦੇ ਨਾਲ-ਨਾਲ ਸਰਦੀਆਂ ਦੇ ਚੱਲਦਿਆਂ ਸਾਵਧਾਨੀ ਵੀ ਜ਼ਰੂਰੀ ਹੈ।


ਦੇਸ਼ 'ਚ ਅੱਜ ਖੁੱਲ੍ਹਣ ਜਾ ਰਹੇ ਸਿਨੇਮਾ ਘਰ, ਫਿਲਮ ਦੇਖਣ ਜਾਣ ਵਾਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


ਦੇਸ਼ 'ਚ ਫਿਲਹਾਲ ਇਕ ਦਿਨ 'ਚ ਸੱਤ ਹਜ਼ਾਰ ਮੀਟ੍ਰਿਕ ਟਨ ਆਕਸੀਜਨ ਉਤਪਾਦਨ ਦੀ ਸਮਰੱਥਾ ਹੈ। ਜਿਸ 'ਚ ਕਰੀਬ 3,094 ਟਨ ਆਕਸੀਜਨ ਕੋਰੋਨਾ ਅਤੇ ਹੋਰ ਮਰੀਜ਼ਾਂ ਲਈ ਇਸਤੇਮਾਲ ਹੋ ਰਹੀ ਹੈ। ਜਦਕਿ ਲੌਕਡਾਊਨ ਤੋਂ ਪਹਿਲਾਂ ਦੇਸ਼ 'ਚ ਰੋਜ਼ਾਨਾ ਛੇ ਹਜ਼ਾਰ ਮੀਟ੍ਰਿਕ ਟਨ ਆਕਸੀਜਨ ਉਤਪਾਦਨ ਦੀ ਸਮਰੱਥਾ ਸੀ ਜਿਸ 'ਚ ਇਕ ਹਜ਼ਾਰ ਮੀਟ੍ਰਿਕ ਟਨ ਆਕਸੀਜਨ ਦਾ ਇਸਤੇਮਾਲ ਮਰੀਜ਼ਾਂ ਲਈ ਕੀਤਾ ਜਾ ਰਿਹਾ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ