Optical Illusion Photo: ਸੋਸ਼ਲ ਮੀਡੀਆ (Social Media) 'ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਕੁਝ ਤਸਵੀਰਾਂ ਨੂੰ ਤਾਂ ਦੇਖ ਕੇ ਹਾਸਾ ਨਿਕਲ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਤਸਵੀਰਾਂ ਦੇਖ ਕੇ ਲੋਕ ਭੰਬਲਭੂਸੇ 'ਚ ਪੈ ਜਾਂਦੇ ਹਨ। ਵਾਰ-ਵਾਰ ਦੇਖਣ ਤੋਂ ਬਾਅਦ ਵੀ ਉਸ ਤਸਵੀਰ ਦੀ ਸੱਚਾਈ ਸਮਝ ਨਹੀਂ ਆਉਂਦੀ। ਇਹ ਤਸਵੀਰਾਂ ਆਪਟੀਕਲ ਇਲਿਊਜ਼ਨ ਵਾਲੀਆਂ ਹੁੰਦੀਆਂ ਹਨ। ਇਨ੍ਹੀਂ ਦਿਨੀਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਯੂਜ਼ਰਸ ਇਨ੍ਹਾਂ ਨੂੰ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਚੈਲੇਂਜ ਨੂੰ ਸਵੀਕਾਰ ਕਰ ਰਹੇ ਹਨ।
ਜ਼ਿਆਦਾਤਰ ਲੋਕ ਆਪਟੀਕਲ ਇਲਿਊਜ਼ਨ ਵਾਲੀਆਂ ਤਸਵੀਰਾਂ ਨਾਲ ਕੰਫਿਊਜ਼ ਹੋ ਰਹੇ ਹਨ। ਵਾਰ-ਵਾਰ ਦੇਖਣ ਤੋਂ ਬਾਅਦ ਵੀ ਲੋਕਾਂ ਨੂੰ ਸੱਚਾਈ ਨਜ਼ਰ ਨਹੀਂ ਆਉਂਦੀ। ਹਾਲਾਂਕਿ ਕੁਝ ਲੋਕਾਂ ਨੂੰ ਸੱਚਾਈ ਬਹੁਤ ਆਸਾਨੀ ਨਾਲ ਪਤਾ ਲੱਗ ਜਾਂਦੀ ਹੈ। ਇਸ ਵਾਇਰਲ ਤਸਵੀਰ 'ਚ ਲੋਕਾਂ ਨੂੰ ਇੱਕ ਅਨੋਖਾ ਚੈਲੇਂਜ ਵੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਸਵੀਰ 'ਚ ਦੋ ਟਾਈਗਰ ਲੁਕੇ ਹੋਏ ਹਨ, ਜਿਨ੍ਹਾਂ ਨੂੰ ਲੱਭਣਾ ਆਸਾਨ ਨਹੀਂ ਹੈ। ਇੱਕ ਟਾਈਗਰ ਸਾਰਿਆਂ ਨੂੰ ਦਿਖਾਈ ਦਿੰਦਾ ਹੈ। ਪਰ ਇਹ ਪਤਾ ਲਗਾਉਣ 'ਚ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ ਕਿ ਦੂਜਾ ਟਾਈਗਰ ਕਿੱਥੇ ਹੈ? ਇਸ ਲਈ ਤੁਸੀਂ ਵੀ ਆਪਣੀਆਂ ਅੱਖਾਂ 'ਤੇ ਜ਼ੋਰ ਪਾਓ ਅਤੇ ਟਾਈਗਰ ਨੂੰ ਲੱਭੋ।
ਟਾਈਗਰ ਨੂੰ ਲੱਭਣ 'ਚ ਨਿਕਲੇ ਪਸੀਨੇ
ਇਸ ਤਸਵੀਰ ਨੂੰ ਟਵਿੱਟਰ 'ਤੇ '@bitcoininvestr' ਨਾਂਅ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲੁਕੇ ਹੋਏ ਟਾਈਗਰ ਨੂੰ ਲੱਭ ਲੈਂਦੇ ਹੋ ਤਾਂ 1 ਫ਼ੀਸਦੀ ਲੋਕਾਂ 'ਚ ਸ਼ਾਮਲ ਹੋ ਜਾਓਗੇ। ਕੁਝ ਲੋਕਾਂ ਨੂੰ ਦੂਜਾ ਟਾਈਗਰ ਨਜ਼ਰ ਆ ਗਿਆ, ਪਰ ਜ਼ਿਆਦਾਤਰ ਲੋਕ ਇਸ 'ਚ ਅਸਫਲ ਰਹੇ ਹਨ। ਤਾਂ ਕੀ ਤੁਸੀਂ ਇਸ ਤਸਵੀਰ 'ਚ ਦੂਜਾ ਟਾਈਗਰ ਲੱਭ ਲਿਆ ਹੈ? ਜੇਕਰ ਤੁਹਾਡਾ ਜਵਾਬ ਹਾਂ 'ਚ ਹੈ ਤਾਂ ਕਮੈਂਟ ਕਰਕੇ ਦੱਸੋ। ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਤਸਵੀਰ 'ਚ ਦੂਜਾ ਟਾਈਗਰ ਲੱਭਣ ਦਾ ਚੈਲੇਂਜ ਦਿਓ।