Overloaded Trucks Viral Video: ਹਾਈਵੇਅ ਅਤੇ ਸੜਕਾਂ 'ਤੇ ਓਵਰਲੋਡ ਟਰੱਕ ਚਲਦੇ ਅਤੇ ਪਲਟਦੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਹਨ ਪਰ ਅਸੀਂ ਤੁਹਾਡੇ ਲਈ ਓਵਰਲੋਡ ਟਰੱਕ ਦਾ ਜੋ ਵੀਡੀਓ ਲੈ ਕੇ ਆਏ ਹਾਂ ਅਜਿਹਾ ਅਜੂਬਾ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਹਾਈਵੇਅ 'ਤੇ ਸਫਰ ਕਰਦੇ ਸਮੇਂ ਓਵਰਲੋਡ ਟਰੱਕ ਕਈ ਵਾਰ ਸਾਨੂੰ ਪਲਟੇ ਮਿਲਦੇ ਹਨ ਪਰ ਇਸ ਵੀਡੀਓ 'ਚ ਇੱਕ ਟਰੱਕ ਨੇ ਬੜੇ ਹੀ ਸੂਝ-ਬੂਝ ਨਾਲ ਦੂਜੇ ਟਰੱਕ ਨੂੰ ਡਿੱਗਣ ਤੋਂ ਬਚਾ ਲਿਆ।
ਵਾਇਰਲ ਹੋ ਰਹੇ ਇਸ ਵੀਡੀਓ 'ਚ ਦੋ ਟਰੱਕਾਂ ਦੀ ਦੋਸਤੀ ਦਿਖਾਈ ਗਈ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਤਾਂ ਜਰੂਰ ਹੋਵੇਗੀ ਅਤੇ ਤੁਸੀਂ ਕਹੋਗੇ ਕਿ ਅਜਿਹਾ ਸੰਭਵ ਹੀ ਨਹੀ ਹੈ, ਪਰ ਇਹ ਖਿਆਲ ਮਨ 'ਚ ਲਿਆਉਣ ਤੋਂ ਪਹਿਲਾਂ ਇੱਕ ਵਾਰ ਇਹ ਵੀਡੀਓ ਜਰੂਰ ਦੇਖ ਲੈਣਾ ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਂਗੇ ਕਿ ਕੁਝ ਵੀ ਹੋ ਸਕਦਾ ਹੈ।
ਇੱਥੇ ਦੇਖੋ ਪੂਰਾ ਵੀਡੀਓ-
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਓਵਰਲੋਡ ਟਰੱਕ ਇੱਕ ਦੂਜੇ ਦਾ ਕਿਵੇਂ ਸਹਾਰਾ ਬਣ ਰਹੇ ਹਨ, ਜਿਸ ਨੂੰ ਦੇਖ ਕੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਜਿਵੇਂ ਦੋਵੇਂ ਇੱਕ ਦੂਸਰੇ ਦੇ ਗਲੇ ਮਿਲ ਰਹੇ ਹੋਣ। ਇਕੱਠੇ ਚੱਲਣ ਕਾਰਨ ਇਹ ਟਰੱਕ ਸੜਕ 'ਤੇ ਕਾਫੀ ਥਾਂ ਘੇਰ ਕੇ ਚੱਲ ਰਹੇ ਹਨ ਜਿਸ ਕਾਰਨ ਬਾਕੀ ਵਾਹਨਾਂ ਦੀ ਰਫਤਾਰ ਹੌਲੀ ਹੋ ਜਾਂਦੀ ਹੈ ਅਤੇ ਉਸੇ ਦੌਰਾਨ ਇਹ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਪਾਇਆ ਗਿਆ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: 100 ਮੋਮੋਜ਼ ਖਾਣ ਦਾ ਚੈਲੇਂਜ ਲੜਕੀ ਨੂੰ ਪਿਆ ਮਹਿੰਗਾ, ਹਾਲਤ ਹੋਈ ਖਰਾਬ ਪਰ, ਵੀਡੀਓ ਹੋ ਗਈ ਵਾਇਰਲ!
ਟਰੱਕਾਂ ਦੀ ਇਸ ਦੋਸਤੀ ਦਾ ਨਾਇਬ ਕਿੱਸਾ ਹੈ। ਵੀਡੀਓ, ਡ੍ਰਾਈਵਰਾਂ ਨੂੰ ਸਿੱਖਿਆ ਵੀ ਦਿੰਦੀ ਹੈ ਕਿ ਕਿਸ ਤਰ੍ਹਾਂ ਡ੍ਰਾਈਵਿੰਗ ਦੌਰਾਨ ਦੂਜੇ ਡ੍ਰਾਈਵਰਾਂ ਦੀ ਮਦਦ ਕੀਤੀ ਜਾ ਸਕਦੀ ਹੈ ਅਤੇ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904