Cars In Demand: ਕੋਰੋਨਾ ਮਹਾਮਾਰੀ ਕਾਰਨ ਹਰ ਕੋਈ ਆਪਣੇ ਨਿੱਜੀ ਵਾਹਨ 'ਚ ਯਾਤਰਾ ਕਰਨਾ ਚਾਹੁੰਦਾ ਹੈ। ਅਜਿਹੇ 'ਚ ਬਾਜ਼ਾਰ 'ਚ ਕੁਝ ਚੋਣਵੀਆਂ SUV ਕਾਰਾਂ ਦੀ ਡਿਮਾਂਡ ਜ਼ਬਰਦਸਤ ਤਰੀਕੇ ਨਾਲ ਵਧੀ ਹੈ ਤੇ ਸਿੱਟੇ ਵਜੋਂ ਇਨ੍ਹਾਂ ਕਾਰਾਂ ਦਾ ਵੇਟਿੰਗ ਪੀਰੀਅਡ ਵੀ ਵਧਿਆ ਹੈ। ਹਾਲਾਂਕਿ, ਇਨ੍ਹਾਂ ਕਾਰਾਂ ਦਾ ਵੇਟਿੰਗ ਪੀਰੀਅਡ ਵਧਣ ਦਾ ਸਿਰਫ ਇਹੀ ਕਾਰਨ ਨਹੀਂ। ਦਰਅਸਲ, ਇੰਟਰਨੈਸ਼ਨਲ ਮਾਰਕਿਟ 'ਚ ਸੈਮੀਕੰਡਕਟਰ ਚਿੱਪ ਸੰਕਟ ਕਾਰਨ ਵੀ ਗੱਡੀਆਂ ਦੀ ਡਿਮਾਂਡ-ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਚੋਣਵੀਆਂ ਕਾਰਾਂ ਦੇ ਬਾਰੇ 'ਚ ਦੱਸਾਂਗੇ ਜਿਹਨਾਂ ਨੂੰ ਖਰੀਦਣ ਲਈ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਮਾਰੂਤੀ-ਸੁਜ਼ੂਕੀ ਅਰਟਿਗਾ (Maruti Suzuki Ertiga) ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਇਹ ਐਮਪੀਵੀ (MPV) ਜ਼ਬਰਦਸਤ ਡਿਮਾਂਡ 'ਚ ਹੈ। ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ 5 ਤੋਂ 9 ਮਹੀਨਿਆਂ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਕਾਰ ਦਾ ਸੀਐਨਜੀ ਵੇਰੀਐਂਟ ਸਭ ਤੋਂ ਵੱਧ ਖਰੀਦਿਆ ਜਾਂਦਾ ਹੈ ਇਸ ਲਈ ਇਸ 'ਤੇ ਵੇਟਿੰਗ ਪੀਰੀਅਡ ਵੀ ਸਭ ਤੋਂ ਵੱਧ ਹੈ।
ਮਹਿੰਦਰਾ ਐਕਸਯੂਵੀ 700 (Mahindra XUV700)
Mahindra ਦੀ ਇਸ ਨਿਊਲੀ ਲਾਂਚਡ SUV ਨੂੰ ਬਾਜ਼ਾਰ 'ਚ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਸਿੱਟੇ ਵਜੋਂ ਇਸਦਾ ਵੇਟਿੰਗ ਪੀਰੀਅਡ 19 ਮਹੀਨਿਆਂ ਤੱਕ ਵਧਿਆ ਹੈ। ਉੱਥੇ ਹੀ ਬਾਜ਼ਾਰ 'ਚ ਇਸ ਕਾਰ ਦੀ ਰਾਈਵਲ (Rival) ਕਾਰ Tata Safari ਦਾ ਵੇਟਿੰਗ ਪੀਰੀਅਡ ਸਿਰਫ ਇੱਕ ਮਹੀਨੇ ਦਾ ਹੈ। XUV 700 ਮਹਿੰਦਰਾ ਦੀ ਇਕਲੌਤੀ ਕਾਰ ਨਹੀਂ ਹੈ ਜਿਸ ਲਈ ਗ੍ਰਾਹਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਮਹਿੰਦਰਾ ਦੀ ਆਕਸਫੋਰਡ ਐੱਸਯੂਵੀ ਥਾਰ (Thar) ਨੂੰ ਲੈ ਕੇ ਵੀ ਇਹੀ ਸਥਿਤੀ ਹੈ।
ਹੁੰਡਈ ਕ੍ਰੇਟਾ (Hyundai Creta)
ਦੱਖਣੀ ਕੋਰੀਆਈ ਕੰਪਨੀ ਹੁੰਡਈ ਦੀ ਕ੍ਰੇਟਾ (Creta) ਵੀ ਬਾਜ਼ਾਰ 'ਚ ਸਭਾ ਤੋਂ ਵੱਧ ਵਿਕਣ ਵਾਲੀ SUV ਕਾਰਾਂ 'ਚ ਸ਼ਾਮਲ ਹੈ। ਇਸ ਕਾਰ ਦੀ ਐਂਟਰੀ ਲੈਵਲ ਈ ਟ੍ਰਿਮ ਲਈ ਨੌ ਮਹੀਨੇ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸਦੇ ਇਲਾਵਾ ਕੀਆ ਸਾਨੇਟ ਅਤੇ ਸੈਲਟੋਸ ਦਾ ਵੇਟਿੰਗ ਪੀਰੀਅਡ ਵੀ ਵਧਿਆ ਹੈ ਵੇਰੀਐਂਟ ਦੇ ਆਧਾਰ 'ਤੇ ਇਹ 6 ਮਹੀਨੇ ਤੱਕ ਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: Car Care: ਕਾਰ ਦੀ ਇੰਝ ਵਧਾਓ ਮਾਈਲੇਜ਼, ਡਰਾਈਵਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI