ਚੰਡੀਗੜ੍ਹ: ਦੁਬਈ ਵਿੱਚ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਤੇ ਆਖਰੀ ਵਨਡੇਅ ਮੈਚ ਖੇਡਿਆ ਗਿਆ। ਬਾਰਸ਼ ਕਾਰਨ ਇਹ ਮੈਚ ਡਰਾਅ ਰਿਹਾ। ਪਰ ਮੈਚ ਵਿੱਚ ਕੁਝ ਅਜਿਹਾ ਵਾਪਰਿਆ ਜਿਸ ਨੂੰ ਵੇਖ ਕੇ ਢਿੱਡੀਂ ਪੀੜਾਂ ਪੈ ਜਾਣਗੀਆਂ। ਦਰਅਸਲ ਪਾਕਿਸਤਾਨ ਨੇ ਇੱਕ ਗੇਂਦ ’ਤੇ ਭੱਜ ਕੇ ਹੀ 5 ਦੌੜਾਂ ਬਣਾ ਲਈਆਂ। ਵੈਸੇ ਤਾਂ ਤਿੰਨ ਹੀ ਦੌੜਾਂ ਮਿਲਦੀਆਂ ਪਰ ਨਿਊਜ਼ੀਲੈਂਡ ਨੇ ਦੋ ਓਵਰ ਥ੍ਰੋ ਕੀਤੇ, ਜਿਸ ਨਾਲ ਪਾਕਿਸਤਾਨ ਨੂੰ ਦੋ ਹੋਰ ਦੌੜਾਂ ਬਣਾਉਣ ਦਾ ਮੌਕਾ ਮਿਲ ਗਿਆ। ਸੋਸ਼ਲ ਮੀਡੀਆ ’ਤੇ ਇਹ ਵੀਡੀਆ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨ ਦੇ ਫਹੀਮ ਅਸ਼ਰਫ਼ ਤੇ ਆਸਿਫ ਅਲੀ ਨੇ ਭੱਜ ਕੇ 5 ਦੌੜਾਂ ਬਣਾਈਆਂ। ਫਹੀਮ ਅਸ਼ਰਫ ਨੇ ਟਰੈਂਟ ਬੋਲਟ ਦੀ ਗੇਂਦ ’ਤੇ ਸਕਵਾਇਰ ਲੈੱਗ ਉੱਤੇ ਸ਼ਾੱਟ ਖੇਡਿਆ ਤੇ ਤਿੰਨ ਦੌੜਾਂ ਲਈ ਭੱਜਿਆ। ਫੀਲਡਰ ਨੇ ਵਿਕਟਕੀਪਰ ਵੱਲ ਗੇਂਦ ਸੁੱਟੀ। ਟਾਮ ਲੇਥਮ ਨੇ ਗੇਂਦ ਫੜੀ ਤੇ ਦੂਜੇ ਪਾਸੇ ਸੁੱਟੀ। ਗੇਂਦ ਸਟੰਪ ’ਤੇ ਨਾ ਲੱਗ ਕੇ ਬਾਉਂਡਰੀ ਵੱਲ ਚਲੀ ਗਈ ਜਿਸ ਕਰਕੇ ਪਾਕਿਸਤਾਨੀ ਬੱਲੇਬਾਜ਼ਾਂ ਨੇ ਇੱਕ ਹੋਰ ਰਨ ਬਣਾ ਲਿਆ। ਇਸ ਦੇ ਬਾਅਦ ਫਿਰ ਤੋਂ ਥ੍ਰੋ ਸੁੱਟਿਆ ਗਿਆ ਜਿਸਨੂੰ ਲੇਥਮ ਦੁਬਾਰਾ ਨਹੀਂ ਫੜ ਸਕਿਆ ਤੇ ਪਾਕਿਸਤਾਨੀਆਂ ਨੇ 5ਵਾਂ ਰਨ ਜੋੜ ਲਿਆ। ਪਾਕਿਸਤਾਨ ਜੇ ਇਹ ਮੁਕਾਬਲਾ ਜਿੱਤ ਲੈਂਦਾ ਤਾਂ ਉਸਨੇ ਸੀਰੀਜ਼ ਜਿੱਤ ਲੈਣੀ ਸੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 279 ਦੌੜਾਂ ਬਣਾਈਆਂ ਸੀ । 6.4 ਓਵਰਾਂ ਵਿੱਚ ਇੱਕ ਵਿਕਟ ਵੀ ਲਈ ਸੀ। ਪਾਕਿਸਤਾਨ ਕੋਲ ਜਿੱਤਣ ਦਾ ਸੁਨਿਹਰੀ ਮੌਕਾ ਸੀ ਪਰ ਬਾਰਸ਼ ਨੇ ਖੇਡ ਖਰਾਬ ਕਰ ਦਿੱਤੀ ਤੇ ਮੈਚ ਡਰਾਅ ਰਿਹਾ। ਵੇਖੋ ਵੀਡੀਓ-