25 ਸਾਲਾਂ ਤੋਂ ਪੱਤੇ ਤੇ ਲੱਕੜਾਂ ਖਾ ਰਿਹੈ, ਕਦੇ ਬਿਮਾਰ ਨਹੀਂ ਹੋਇਆ
ਕਈ ਸਾਲਾਂ ਬਾਅਦ ਉਸ ਨੂੰ ਕੰਮ ਮਿਲਿਆ ਅਤੇ ਇੰਨੀ ਆਮਦਨ ਵੀ ਹੋਣ ਲੱਗੀ ਕਿ ਉਹ ਖਾਣੇ ਦਾ ਇੰਤਜ਼ਾਮ ਕਰ ਸਕੇ, ਪਰ ਉਹ ਆਪਣੇ ਉਸੇ ਖਾਣੇ ਦੀ ਆਦਤ ਦੇ ਨਾਲ ਰਿਹਾ।
50 ਸਾਲਾ ਬਟ ਨੇ ਦੱਸਿਆ, ਮੇਰਾ ਪਰਵਾਰ ਬੜਾ ਗਰੀਬ ਸੀ। ਹਰ ਚੀਜ਼ ਸਾਡੀ ਪਹੁੰਚ ਤੋਂ ਬਾਹਰ ਸੀ ਤੇ ਮੇਰੇ ਲਈ ਭੋਜਨ ਦਾ ਪ੍ਰਬੰਧ ਕਰਨਾ ਕਾਫੀ ਔਖਾ ਸੀ। ਇਸ ਲਈ ਮੈਂ ਸੋਚਿਆ ਕਿ ਭੀਖ ਮੰਗਣ ਤੋਂ ਚੰਗਾ ਹੈ ਕਿ ਮੈਂ ਪੱਤੇ ਅਤੇ ਲੱਕੜੀਆਂ ਖਾਵਾਂ।
ਇੱਕ ਵਾਰੀ ਕੋਈ ਕੰਮ ਨਾ ਹੋਣ ਦੇ ਕਾਰਨ ਮਹਿਮੂਦ ਇੰਨਾ ਲਾਚਾਰ ਹੋ ਗਿਆ ਸੀ ਕਿ ਉਸ ਦੇ ਕੋਲ ਖਾਣ ਤੱਕ ਦੇ ਪੈਸੇ ਨਹੀਂ ਸਨ। ਓਦੋਂ ਉਸ ਨੇ ਸੜਕਾਂ ‘ਤੇ ਭੀਖ ਮੰਗਣ ਦੀ ਬਜਾਏ ਪੱਤੇ ਅਤੇ ਲੱਕੜੀਆਂ ਨੂੰ ਆਪਣੇ ਭੋਜਨ ਲਈ ਚੁਣਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨੇ ਸਾਲਾਂ ਤੱਕ ਕੇਵਲ ਪੱਤੇ-ਲੱਕੜੀਆਂ ਖਾਣ ਦੇ ਬਾਵਜੂਦ ਉਹ ਕਦੇ ਬਿਮਾਰ ਨਹੀਂ ਹੋਇਆ।
ਪਿਛਲੇ 25 ਸਾਲਾਂ ਤੋਂ ਪੱਤੇ ਅਤੇ ਲਕੜੀਆਂ ਖਾ ਰਹੇ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਮਹਿਮੂਦ ਬਟ ਦੇ ਹਾਲਾਤ ਹੁਣ ਬਿਹਤਰ ਹੋ ਗਏ ਹਨ, ਪਰ ਉਸ ਦੀ ਪੱਤੇ ਖਾਣ ਦੀ ਆਦਤ ਉਹੀ ਹੈ।
ਇਸਲਾਮਾਬਾਦ: ਕਦੇ ਗਰੀਬੀ ਦੇ ਕਾਰਨ ਪੱਤਿਆਂ ਅਤੇ ਲੱਕੜੀਆਂ ਨੂੰ ਰੋਟੀ ਦੀ ਤਰ੍ਹਾਂ ਖਾਣ ਵਾਲੇ ਸ਼ਖਸ ਨੂੰ ਹੁਣ ਇਹ ਆਦਤ ਹੋ ਗਈ ਹੈ ਕਿ ਪੈਸੇ ਹੋਣ ਦੇ ਬਾਅਦ ਉਹ ਪੱਤੇ ਅਤੇ ਲੱਕੜਾਂ ਖਾਣਾ ਪਸੰਦ ਕਰਦਾ ਹੈ।