ਪਿਉ ਮੁਸਲਮਾਨ ਤੇ ਮਾਂ ਇਸਾਈ ਤੇ ਆਪ ਬਣੀ ਨਿਹੰਗ ਸਿੰਘਣੀ..ਦੁਨੀਆਂ 'ਚ ਚਰਚਾ
ਹਰਸੰਗਤ ਰਾਜ ਕੌਰ ਮੁਤਾਬਕ ਉਸ ਦੇ ਪਿਤਾ ਈਰਾਨੀ ਮੂਲ ਦੇ ਹਨ ਅਤੇ ਉਨ੍ਹਾਂ ਨੂੰ ਫ਼ਾਰਸੀ ਆਉਂਦੀ ਹੋਣ ਕਾਰਨ ਗੁਰਮੁਖੀ ਸਿੱਖਣ ਵਿਚ ਜ਼ਿਆਦਾ ਦਿੱਕਤ ਨਹੀਂ ਆਈ।
Download ABP Live App and Watch All Latest Videos
View In Appਤਖ਼ਤ ਦਮਦਮਾ ਸਾਹਿਬ ਵਿਖੇ ਗੁਰਮੁਖੀ ਵਿਚ ਮੁਹਾਰਤ ਹਾਸਲ ਕਰਨ ਪਿੱਛੋਂ ਉਹ ਗੁਰਬਾਣੀ ਉਚਾਰਣ ਵੀ ਕਰ ਲੈਂਦੀ ਹੈ।
ਅਮਰੀਕਾ ਵਿਚ ਸਿੱਖਾਂ 'ਤੇ ਹਮਲੇ ਦੀਆਂ ਘਟਨਾਵਾਂ ਬਾਰੇ ਸੁਣ ਕੇ ਉਸ ਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਉਹ ਜਾਣਦੀ ਹੈ ਕਿ ਸਿੱਖ ਪਹਿਰਾਵੇ ਨੂੰ ਲੋਕ ਗ਼ਲਤ ਸਮਝ ਲੈਂਦੇ ਹਨ।
ਤੀਰਅੰਦਾਜ਼ੀ ਅਤੇ ਘੋੜਸਵਾਰੀ ਵਿਚ ਪੂਰੀ ਤਰ੍ਹਾਂ ਮਾਹਰ ਹਰਸੰਗਤ ਰਾਜ ਕੌਰ ਨੇ ਦਸਿਆ ਕਿ ਉਸ ਨੂੰ ਨਿਹੰਗਾਂ ਦਾ ਬਾਣਾ ਅਤੇ ਰਹਿਣ-ਸਹਿਣ ਕੁਦਰਤ ਦੇ ਨੇੜੇ ਜਾਪਿਆ।
ਆਸਟਿਨ : ਈਸਾਈ ਮਾਂ ਅਤੇ ਮੁਸਲਮਾਨ ਪਿਤਾ ਦੇ ਘਰ ਜਨਮੀ ਹਰਸੰਗਤ ਰਾਜ ਕੌਰ ਦੁਨੀਆਂ ਦੇ ਚੋਣਵੇਂ ਗੋਰਿਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਅਪਣਾਇਆ।
ਹਰਸੰਗਤ ਰਾਜ ਕੌਰ ਨੇ ਦਸਿਆ ਕਿ ਨਿਹੰਗ ਸਿੰਘ ਦੀ ਜ਼ਿੰਦਗੀ ਅਪਣਾਉਣ ਮਗਰੋਂ ਉਸ ਦੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਆਈਆਂ ਹਨ। ਉਹ ਪੰਜ ਸਾਲ ਦੀ ਉਮਰ ਤੋਂ ਘੋੜਸਵਾਰੀ ਕਰ ਰਹੀ ਹੈ।
ਅਮਰੀਕਾ ਦੇ ਟੈਕਸਾਸ ਸੂਬੇ ਨਾਲ ਸਬੰਧਤ ਹਰਸੰਗਤ ਰਾਜ ਕੌਰ ਅਪਣੇ ਆਪ ਨੂੰ ਪਰਸ਼ੀਅਨ-ਸਕੈਂਡੇਨੇਵੀਅਨ ਸਿੰਘਣੀ ਅਖਵਾ ਕੇ ਮਾਣ ਮਹਿਸੂਸ ਕਰਦੀ ਹੈ।
ਹਰਸੰਗਤ ਰਾਜ ਕੌਰ ਨੇ ਸਿਰਫ਼ ਨਿਹੰਗ ਬਾਣਾ ਹੀ ਨਹੀਂ ਅਪਣਾਇਆ ਸਗੋਂ ਪੂਰਨ ਗੁਰਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੈ। ਉਸ ਨੇ 2012 ਵਿਚ ਅਪਣੀ ਪਹਿਲੀ ਬਰਤਾਨੀਆ ਫੇਰੀ ਦੌਰਾਨ ਬਾਬਾ ਬੁੱਢਾ ਦਲ ਦੇ ਜਥੇਦਾਰ ਜੋਗਿੰਦਰ ਸਿੰਘ ਤੋਂ ਅੰਮ੍ਰਿਤ ਛਕਿਆ ਸੀ।
- - - - - - - - - Advertisement - - - - - - - - -