ਮਿਆਂਮਾਰ 'ਚ 285 ਲੋਕਾਂ ਦੀ ਮੌਤ, 1073 ਜ਼ਖ਼ਮੀ
ਏਬੀਪੀ ਸਾਂਝਾ | 19 Apr 2017 09:14 AM (IST)
1
2
3
4
5
ਇਸ ਸਾਲ ਦਾ ਪਰੰਪਰਾਗਤ ਥਿੰਗਯਾਨ ਵਾਟਰ ਫੈਸਟੀਵਲ ਵੀਰਵਾਰ ਤੋਂ ਐਤਵਾਰ ਤੱਕ ਚੱਲਿਆ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਸਾਲ ਵਾਟਰ ਫੈਸਟੀਵਲ ਦੌਰਾਨ ਕੁੱਲ 272 ਲੋਕ ਮਾਰੇ ਗਏ ਸਨ ਤੇ 1086 ਲੋਕ ਜ਼ਖ਼ਮੀ ਹੋ ਗਏ ਸਨ।
6
ਮਿਆਂਮਾਰ 'ਚ ਚਾਰ ਦਿਨ ਦੇ ਵਾਟਰ ਫੈਸਟੀਵਲ ਦੌਰਾਨ ਕੁੱਲ 285 ਲੋਕਾਂ ਦੀ ਮੌਤ ਹੋ ਗਈ ਤੇ 1,073 ਲੋਕ ਜ਼ਖ਼ਮੀ ਹੋ ਗਏ। ਪਿਛਲੇ ਸਾਲ ਦੇ ਮੁਕਾਬਲੇ ਮੌਤ ਦੇ ਅੰਕੜੇ ਹੋਰ ਵੱਧ ਗਏ ਹਨ। ਇਕ ਜਾਣਾਕਾਰੀ ਮੁਤਾਬਿਕ ਵਾਟਰ ਫੈਸਟੀਵਲ ਦੌਰਾਨ 1200 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ।
7
ਮ੍ਰਿਤਕਾਂ 'ਚ 10 ਨੇਪੀਥਾ, 44 ਯਾਂਗੂਨ, 36 ਮਾਂਡਲੇ, 26 ਸਾਗੇਂਗ, 11 ਤਾਨਿਨਤੇਰਈ, 37 ਬਾਗੋ, 11 ਮਾਗਵੇ, 20 ਮੋਨ ਸਟੇਟ, 17 ਰਾਖਿਣੇ, 29 ਸ਼ਾਨ ਤੇ 28 ਆਇਆਵਾਡੇ ਤੋਂ ਹਨ। ਅਪਰਾਧਕ ਮਾਮਲਿਆਂ ਤੋਂ ਜ਼ਿਆਦਾਤਰ ਮਾਮਲੇ ਹੱਤਿਆ, ਕਾਰ ਦੁਰਘਟਨਾ, ਨਸ਼ੀਲੀਆਂ ਦਵਾਈਆਂ ਦੀ ਵਰਤੋਂ, ਚੋਰੀ ਤੇ ਸਮੂਹਕ ਹਿੰਸਾ ਨਾਲ ਜੁੜੇ ਹਨ।