ਚੰਡੀਗੜ੍ਹ 'ਚ ਜੰਮੀ ਰੂਪੀ ਕੌਰ ਦੀ ਕੈਨੇਡਾ 'ਚ ਹੋ ਰਹੀ ਵਾਹ-ਵਾਹ
Download ABP Live App and Watch All Latest Videos
View In Appਸਿੱਖ ਹੈਰੀਟੇਜ ਮੰਥ ਸੈਲੀਬਰੇਸ਼ਨ ਕਮੇਟੀ ਵੱਲੋਂ ਇਥੋਂ ਦੀ ‘ਪੀਲ ਆਰਟ ਗੈਲਰੀ ‘ਪਾਮਾ’ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਅਮਰੀਕਾ ਤੋਂ ਨਾਮਵਰ ਕੈਲੀਗਰਾਫ਼ੀ ਆਰਟਿਸਟ ਰੂਪੀ ਕੌਰ ਟੁੱਟ ਨੂੰ ਸੱਦਾ ਦਿੱਤਾ ਗਿਆ। ਉਸ ਦੇ ਚਿੱਤਰਾਂ ਦੀ ਨੁਮਾਇਸ਼ ਹੋਰਨਾਂ ਕਲਾਕਾਰਾਂ ਵਿੱਚ ਚੱਲ ਰਹੀ ਹੈ।
ਰੂਪੀ ਦੋ ਦਿਨ ਲਈ ਇਥੇ ਕਲਾ ਵਰਕਸ਼ਾਪ ਅਤੇ ਸਿੱਖ ਪੇਂਟਿੰਗਜ਼ ਦੇ ਇਤਿਹਾਸ ਬਾਰੇ ਲੈਕਚਰ ਦੇਣ ਲਈ ਪਹੁੰਚੀ ਹੈ। ਚੰਡੀਗੜ੍ਹ ਵਿੱਚ ਜੰਮੀ ਤੇ ਅਮਰੀਕਾ ਤੋਂ ਬਾਇਓਲੌਜੀ ਦੀ ਡਿਗਰੀ ਪ੍ਰਾਪਤ ਰੂਪੀ ਨੌਕਰੀ ਕਰਨ ਦੀ ਥਾਂ ਪੂਰੀ ਤਰ੍ਹਾਂ ਕਲਾ ਨੂੰ ਸਮਰਪਿਤ ਹੈ।
ਬਰੈਂਪਟਨ: ਉਂਟਾਰੀਓ ਸੂਬਾ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਜਸ਼ਨਾਂ ਵਜੋਂ ਮਨਾ ਰਿਹਾ ਹੈ ਅਤੇ ਇਸ ਪੂਰੇ ਮਹੀਨੇ ਦੌਰਾਨ ਬਹੁਤ ਸਾਰੀਆਂ ਆਰਟ ਗੈਲਰੀਆਂ ਵਿੱਚ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀਆਂ, ਸੰਗੀਤ ਸਮਾਗਮ ਅਤੇ ਸੈਮੀਨਾਰ ਚੱਲ ਰਹੇ ਹਨ।
ਕੈਲੀਗਰਾਫ਼ੀ ਵਰਕਸ਼ਾਪ ਦੌਰਾਨ ਅੱਜ ਵੱਡੀ ਗਿਣਤੀ ਮਾਪੇ ਅਤੇ ਬੱਚੇ ਪਹੁੰਚੇ। ਸ਼ਹਿਰ ਦੀ ਬਿਉਓ ਆਰਟ ਗੈਲਰੀ ਵਿੱਚ ਵੀ ਸਿੱਖ ਇਤਿਹਾਸ ਨਾਲ ਸਬੰਧਤ ਬਰੈਂਪਟਨ ਦੇ ਸਥਾਨਕ ਕਲਾਕਾਰ ਕੁਲਵੰਤ ਸਿੰਘ ਦੇ ਚਿੱਤਰਾਂ ਦੀ ਨੁਮਾਇਸ਼ ਚੱਲ ਰਹੀ ਹੈ।
ਰੂਪੀ ਦੋ ਦਿਨ ਲਈ ਇਥੇ ਕਲਾ ਵਰਕਸ਼ਾਪ ਅਤੇ ਸਿੱਖ ਪੇਂਟਿੰਗਜ਼ ਦੇ ਇਤਿਹਾਸ ਬਾਰੇ ਲੈਕਚਰ ਦੇਣ ਲਈ ਪਹੁੰਚੀ ਹੈ। ਚੰਡੀਗੜ੍ਹ ਵਿੱਚ ਜੰਮੀ ਤੇ ਅਮਰੀਕਾ ਤੋਂ ਬਾਇਓਲੌਜੀ ਦੀ ਡਿਗਰੀ ਪ੍ਰਾਪਤ ਰੂਪੀ ਨੌਕਰੀ ਕਰਨ ਦੀ ਥਾਂ ਪੂਰੀ ਤਰ੍ਹਾਂ ਕਲਾ ਨੂੰ ਸਮਰਪਿਤ ਹੈ।
30 ਅਪਰੈਲ ਤੱਕ ਚੱਲਣ ਵਾਲੇ ਸਮਾਗਮਾਂ ਵਿੱਚ ਗਤਕਾ, ਸੰਗੀਤ, ਸਿੱਖ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਕਾਮਾਗਾਟਾਮਾਰੂ ਤ੍ਰਾਸਦੀ ਬਾਰੇ ਪ੍ਰਦਰਸ਼ਨੀ ਹੋਵੇਗੀ।
- - - - - - - - - Advertisement - - - - - - - - -