4500 ਸਾਲ ਪੁਰਾਣੇ ਉਲਕਾ ਪਿੰਡ ਤੋਂ ਬਣੇ ਦੋ ਪਿਸਤੌਲ ਨਿਲਾਮ, 6 ਕਰੋੜ ਤੋਂ ਸ਼ੁਰੂ ਹੋਏਗੀ ਬੋਲੀ
ਏਬੀਪੀ ਸਾਂਝਾ | 09 Jul 2019 05:33 PM (IST)
ਮਿਓਨਿਓਨਾਲੁਸਟਾ ਉਲਕਾ ਪਿੰਡ ਨੂੰ ਸਵੀਡਨ ਵਿੱਚ 1906 ਵਿੱਚ ਖੋਜਿਆ ਗਿਆ ਸੀ। ਇਸ ਉਲਕਾ ਪਿੰਡ ਤੋਂ ਇਹ ਦੋ ਪਿਸਤੌਲ ਬਣਾਏ ਗਏ ਹਨ। ਨਿਲਾਮੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਲਿਸਟ ਵਿੱਚ ਇਨ੍ਹਾਂ ਦੀ ਸ਼ੁਰੂਆਤੀ ਕੀਮਤ 6 ਕਰੋੜ ਰੁਪਏ ਰੱਖੀ ਗਈ ਹੈ।
ਚੰਡੀਗੜ੍ਹ: ਅਮਰੀਕਾ ਦੇ ਡਲਾਸ ਵਿੱਚ ਨਿਲਾਮ ਹੋਣ ਵਾਲੇ ਦੋ ਪਿਸਤੌਲਾਂ ਦੀ ਕੀਮਤ 10 ਕਰੋੜ ਰੁਪਏ ਲਾਈ ਗਈ ਹੈ। ਦੋਵੇਂ ਪਿਸਤੌਲ 4500 ਸਾਲ ਪੁਰਾਣੇ ਉਲਕਾ ਪਿੰਡ ਤੋਂ ਤਿਆਰ ਕੀਤੇ ਗਏ ਹਨ। ਮਾਹਰਾਂ ਮੁਤਾਬਕ ਮਿਓਨਿਓਨਾਲੁਸਟਾ ਧਰਤੀ 'ਤੇ ਡਿੱਗਿਆ ਸਭ ਤੋਂ ਪਹਿਲੇ ਉਲਕਾ ਪਿੰਡਾਂ ਵਿੱਚੋਂ ਇੱਕ ਹੈ। 20 ਜੁਲਾਈ ਨੂੰ ਅਮਰੀਕਾ ਦਾ ਹੈਰੀਟੇਜ ਆਕਸ਼ਨ ਹਾਊਸ ਨਿਲਾਮੀ ਕਰੇਗਾ। ਮਿਓਨਿਓਨਾਲੁਸਟਾ ਉਲਕਾ ਪਿੰਡ ਨੂੰ ਸਵੀਡਨ ਵਿੱਚ 1906 ਵਿੱਚ ਖੋਜਿਆ ਗਿਆ ਸੀ। ਇਸ ਉਲਕਾ ਪਿੰਡ ਤੋਂ ਇਹ ਦੋ ਪਿਸਤੌਲ ਬਣਾਏ ਗਏ ਹਨ। ਨਿਲਾਮੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਲਿਸਟ ਵਿੱਚ ਇਨ੍ਹਾਂ ਦੀ ਸ਼ੁਰੂਆਤੀ ਕੀਮਤ 6 ਕਰੋੜ ਰੁਪਏ ਰੱਖੀ ਗਈ ਹੈ। ਪਿਸਤੌਲ ਦਾ ਜ਼ਿਆਦਾਤਰ ਹਿੱਸਾ ਉਲਕਾ ਪਿੰਡ ਤੋਂ ਤਿਆਰ ਕੀਤਾ ਗਿਆ ਹੈ। ਨਿਲਾਮੀ ਹਾਊਸ ਦੀ ਆਫਿਸ਼ੀਅਲ ਵੈਬਸਾਈਟ 'ਤੇ ਦੋਵਾਂ ਪਿਸਤੌਲ ਦੇ ਸੈਟ ਨੂੰ ਅਨੋਖਾ ਦੱਸਿਆ ਗਿਆ ਹੈ। ਇਸ ਦੀਆਂ ਖੂਬੀਆਂ ਵਿੱਚ ਲਿਖਿਆ ਹੈ ਕਿ ਇਸ ਨੂੰ 1911 ਦੀ ਮਸ਼ਹੂਰ ਕੋਲਟ ਪਿਸਟਲ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਾਲੇ ਲੋਈ ਬਿਯੋਨਦੂ ਮੁਤਾਬਕ ਇਸ ਪਿਸਤੌਲ ਨੂੰ ਬਣਾਉਣਾ ਵੱਖਰਾ ਅਨੁਭਵ ਸੀ। ਇਸ ਨੂੰ ਤਿਆਰ ਕਰਦੇ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਕਾਰਬਨ ਸਟੀਲ, ਐਲੂਮੀਨੀਅਮ ਤੇ ਸਟੀਲ ਵਿੱਚ ਹੀਰੇ ਮਿਲਾ ਰਹੇ ਹੋਣ।