Trending news: ਯੂਪੀ ਪੁਲਿਸ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਕਾਰਨ ਹਰ ਪਾਸੇ ਯੂਪੀ ਪੁਲਿਸ ਦੇ ਜਵਾਨਾਂ ਦੀ ਤਾਰੀਫ ਹੋ ਰਹੀ ਹੈ। ਯੂਪੀ ਪੁਲਿਸ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਫਤਿਹਪੁਰ ਦੇ ਖਾਗਾ ਵਿੱਚ ਇੱਕ ਬਾਂਦਰ  ਗਰਭ ਵਿੱਚ ਉਸਦਾ ਮਰਿਆ ਹੋਇਆ ਬੱਚਾ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਕਾਰਨ ਬਾਂਦਰੀ ਕਾਫ਼ੀ ਤੜਪ ਰਹੀ ਹੁੰਦੀ ਹੈ।

ਉੱਥੇ ਮੌਜੂਦ ਪੁਲਿਸ ਕਰਮਚਾਰੀ ਨੇ ਬਾਂਦਰੀ ਦੀ ਕੁੱਖ ਵਿੱਚ ਫਸੇ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਕੇ ਉਸਦੀ ਜਾਨ ਬਚਾ ਲੈਂਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਡਰੇਨ ਦੇ ਕੋਲ ਜਾਂਦਾ ਹੈ। ਇਸ ਤੋਂ ਬਾਅਦ ਉਹ ਬਾਂਦਰ ਦੀ ਕੁੱਖ 'ਚ ਫਸੇ ਮਰੇ ਬੱਚੇ ਨੂੰ ਬਾਹਰ ਕੱਢਦਾ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੀ ਹੈ।

ਫਤਿਹਪੁਰ ਪੁਲਿਸ ਨੇ ਖੁਦ ਇਸ ਘਟਨਾ ਦੀ ਵੀਡੀਓ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਪੋਸਟ ਕੀਤੀ ਹੈ। ਫਤਿਹਪੁਰ ਦੇ ਖਾਗਾ ਥਾਣੇ 'ਚ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਵਿਨੋਦ ਕੁਮਾਰ ਨੇ ਇਹ ਨੇਕ ਕੰਮ ਕੀਤਾ ਹੈ। ਜਿਸ ਕਾਰਨ ਬਾਂਦਰੀ ਦੀ ਜਾਨ ਬਚ ਗਈ ਤੇ ਉਹ ਹੌਲੀ-ਹੌਲੀ ਉਥੋਂ ਚਲੀ ਗਈ।

ਇਸ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਫਤਿਹਪੁਰ ਪੂਲਿਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਲਿਖਿਆ, 'PRV-3521 ਥਾਣਾ ਖਾਗਾ 'ਚ ਤਾਇਨਾਤ ਕਾਂਸਟੇਬਲ ਵਿਨੋਦ ਕੁਮਾਰ ਨੇ ਬਾਂਦਰੀ ਦੀ ਕੁੱਖ 'ਚ ਫਸੇ ਮਰੇ ਬੱਚੇ ਨੂੰ ਬਾਹਰ ਕੱਢ ਕੇ ਬਾਂਦਰੀ ਦੀ ਜਾਨ ਬਚਾਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਰੇ ਹੋਏ ਬੱਚੇ ਦੇ ਬਾਹਰ ਆਉਣ ਤੋਂ ਬਾਅਦ ਬਾਂਦਰੀ ਕਾਫੀ ਸਹਿਜ ਹੋ ਜਾਂਦੀ ਹੈ।

ਇਹ ਵੀਡੀਓ ਅਪਲੋਡ ਹੋਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਪੁਲਿਸ ਦੀ ਕਾਫੀ ਤਾਰੀਫ ਕਰ ਰਹੇ ਹਨ। ਇਸ ਵੀਡੀਓ 'ਤੇ ਹਜ਼ਾਰਾਂ ਲਾਈਕਸ ਅਤੇ ਕਮੈਂਟਸ ਵੀ ਆ ਚੁੱਕੇ ਹਨ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਪੁਲਿਸ ਮੁਲਾਜ਼ਮਾਂ ਦੀ ਤਾਰੀਫ਼ ਕਰੋਗੇ।