ਜਦੋਂ ਕਿਸਾਨ ਲਈ ਰੱਬ ਬਣ ਬਹੁੜੇ ਪੁਲਿਸ ਵਾਲੇ..!
ਚਿੰਗਾੜੀ ਨਾਲ ਕਣਕ ਨੇ ਤੁਰੰਤ ਅੱਗ ਫੜ ਲਈ। ਅੱਗ ਨੇ ਕੰਬਾਈਨ ਨੂੰ ਸਾੜ ਦਿੱਤਾ ਤੇ ਖੇਤ ਵਿੱਚ ਅੱਗੇ ਵਧਣ ਲੱਗੀ।
ਜੀ ਹਾਂ, ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੁਲਿਸ ਮੁਲਾਜ਼ਿਮਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾਉਂਦਿਆਂ, ਇੱਕ ਕਿਸਾਨ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਸੜਨੋਂ ਬਚਾਅ ਲਈ।
ਫ਼ਤਿਹਾਬਾਦ ਦੇ ਉਪ ਪੁਲਿਸ ਕਪਤਾਨ ਨੇ ਆਪਣੇ ਮੁਲਾਜ਼ਮਾਂ 'ਤੇ ਮਾਣ ਕਰਦੇ ਦੱਸਿਆ ਕਿ ਹਰਿਆਣਾ ਪੁਲਿਸ ਮੁਖੀ ਨੇ ਵੀ ਸੋਸ਼ਲ ਮੀਡੀਆ ਵਿੱਚ ਵਾਇਰਲ ਵੀਡੀਓ ਵੇਖ ਪੁਲਿਸ ਦੇ ਜਾਂਬਾਜ਼ ਜਵਾਨਾਂ ਨੂੰ ਸ਼ਾਬਾਸ਼ੀ ਭੇਜੀ ਹੈ।
ਘਟਨਾ ਫ਼ਤਿਹਾਬਾਦ ਦੀ ਹੈ, ਜਿੱਥੇ ਇੱਕ ਕਿਸਾਨ ਆਪਣੇ ਖੇਤ ਵਿੱਚ ਕਣਕ ਦੀ ਫ਼ਸਲ ਦੀ ਕਟਾਈ ਕੰਬਾਈਨ ਰਾਹੀਂ ਕਰਵਾ ਰਿਹਾ ਸੀ। ਅਚਾਨਕ ਕੰਬਾਈਨ ਵਿੱਚੋਂ ਸ਼ਾਰਟ ਸਰਕਿਟ ਹੋ ਗਿਆ।
ਆਪਣੇ ਦੇਸ਼ ਵਿੱਚ ਆਮ ਨਾਗਰਿਕ ਦੀ ਨਿਗ੍ਹਾ ਵਿੱਚ ਪੁਲਿਸ ਦਾ ਅਕਸ ਬਹੁਤਾ ਵਧੀਆ ਨਹੀਂ ਹੈ। ਪਰ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਣਾ ਵੀ ਸਹੀ ਨਹੀਂ ਹੁੰਦਾ। ਕੁਝ ਪੁਲਿਸ ਵਾਲੇ ਇੰਨੇ ਚੰਗੇ ਤੇ ਆਪਣੇ ਕੰਮ ਪ੍ਰਤੀ ਇੰਨੇ ਇਮਾਨਦਾਰ ਹੁੰਦੇ ਹਨ, ਕਿ ਉਨ੍ਹਾਂ ਲਈ ਹਰ ਕਿਸੇ ਦੇ ਦਿਲੋਂ ਸਲੂਟ ਵੱਜਦੇ ਹਨ।
ਕੁਝ ਹੀ ਸਮੇਂ ਵਿੱਚ ਉਨ੍ਹਾਂ ਅੱਗ ਨੂੰ ਅੱਗੇ ਵਧਣੋਂ ਰੋਕ ਲਿਆ। ਫਿਰ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਪਰ ਬਹੁਤਾ ਕੰਮ ਇਨ੍ਹਾਂ ਪੁਲਿਸ ਵਾਲਿਆਂ ਨੇ ਹੀ ਕਰ ਦਿੱਤਾ।
ਤੁਰੰਤ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ ਤੇ ਕਿਸਾਨ ਆਪਣੀ ਸੜ ਰਹੀ ਫ਼ਸਲ ਨੂੰ ਵੇਖ-ਵੇਖ ਝੂਰ ਰਿਹਾ ਸੀ। ਪਰ ਫ਼ਸਲ ਸੜਦੀ ਦੇਖ ਰਹੇ ਪੁਲਿਸ ਮੁਲਾਜ਼ਮਾਂ ਨੇ ਅੱਗ ਬੁਝਾਊ ਦਸਤਿਆਂ ਦਾ ਇੰਤਜ਼ਾਰ ਕੀਤੇ ਬਗ਼ੈਰ ਅੱਗ 'ਤੇ ਕਾਬੂ ਪਾਉਣ ਲਈ ਖੇਤ ਵਿੱਚ ਕੁੱਦ ਪਏ।
ਥਾਣਾ ਭੂਨਾ ਦੇ ਥਾਣੇਦਾਰ ਤੇ ਉਨ੍ਹਾਂ ਦੇ ਸਹਾਇਕਾਂ ਦੀ ਬਹਾਦਰੀ ਵੇਖ ਖੇਤ ਵਿੱਚ ਕੰਮ ਕਰਨ ਵਾਲੇ ਕਾਮੇ ਤੇ ਹੋਰ ਲੋਕਾਂ ਨੇ ਹਿੰਮਤ ਵਿਖਾਈ ਤੇ ਪੁਲਿਸ ਵਾਲਿਆਂ ਵਾਂਗ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਅੱਗ ਬੁਝਾਉਣ ਲੱਗ ਗਏ।