ਇੱਕ ਪੋਰਨ ਸਟਾਰ ਨੂੰ ਅਫਰੀਕਾ ਦੇ ਪਵਿੱਤਰ ਜੰਗਲ ਵਿੱਚ ਇੱਕ ਸੈਕਸ ਮੂਵੀ ਦੀ ਸ਼ੂਟਿੰਗ ਲਈ ਗ੍ਰਿਫਤਾਰ ਕੀਤਾ ਗਿਆ। ਮਾਮਲਾ ਨਾਈਜੀਰੀਆ ਦੇ ਓਸੋਗਬੋ ਸ਼ਹਿਰ ਦਾ ਹੈ। ਨਾਈਜੀਰੀਅਨ ਅਡਲਟ ਫਿਲਮ ਉਦਯੋਗ ਦੇ ਕਿੰਗ ਟਿੱਬਲੇਕ ਐਚਓਸੀ ਨੇ ਸੰਯੁਕਤ ਰਾਸ਼ਟਰ ਦੀ ਵਿਸ਼ਵ ਵਿਰਾਸਤ ਸਾਈਟ ਦੀ ਸੂਚੀ ਵਿੱਚ ਸ਼ਾਮਲ ਓਸੂਨ ਓਸੋਗਬੋ ਜੰਗਲ ਵਿੱਚ ਇੱਕ ਪੋਰਨ ਫਿਲਮ ਦੀ ਸ਼ੂਟਿੰਗ ਕੀਤੀ। ਇੱਥੇ ਦੇ ਲੋਕ ਮੰਨਦੇ ਹਨ ਕਿ ਇਸ ਜੰਗਲ ਉਪਜਾ ਦੇਵੀ (ਜਣਨ ਸ਼ਕਤੀ) ਦਾ ਵਾਸ ਹੈ। ਸਾਰੇ ਨਾਈਜੀਰੀਆ ਤੋਂ ਯੋਰੂਬਾ ਕਬੀਲੇ ਦੇ ਲੋਕ ਇਸ ਜੰਗਲ ਵਿਚ ਓਸੂਨ ਦੇਵੀ ਦੀ ਪੂਜਾ ਕਰਨ ਆਉਂਦੇ ਹਨ।
ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਅਡਲਟ ਫਿਲਮ ਨਿਰਮਾਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਅਤੇ ਵੈਬਸਾਈਟ ਤੇ ਜੋ ਕਲਿਪ ਅਪਲੋਡ ਕੀਤਾ ਹੈ, ਜਿਸ ਵਿੱਚ ਉਹ ਉਸ ਪਹਿਰਾਵੇ ਵਿੱਚ ਦਿਖਾਈ ਦੇ ਰਿਹਾ ਹੈ ਜੋ ਦੇਵੀ ਦੇ ਪੈਰੋਕਾਰ ਆਮ ਤੌਰ ਤੇ ਪਹਿਨਦੇ ਹਨ। ਪੁਲਿਸ ਨੇ ਬੀਬੀਸੀ ਯੋਰੂਬਾ ਨੂੰ ਦੱਸਿਆ ਹੈ ਕਿ ਪੌਰਨ ਫਿਲਮ ਨਿਰਮਾਤਾ ਦੀਆਂ ਕਾਰਵਾਈਆਂ ਸਥਾਨਕ ਲੋਕਾਂ ਨੂੰ ਭੜਕਾ ਸਕਦੀਆਂ ਹਨ। ਇਹ ਜਨਤਕ ਸ਼ਾਂਤੀ ਭੰਗ ਕਰ ਸਕਦਾ ਹੈ।ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਮਾਮਲੇ ਉੱਤੇ ਨਾ ਤਾਂ ਜੋਲਾਸ਼ੋ ਅਤੇ ਨਾ ਹੀ ਉਸਦੇ ਵਕੀਲ ਦਾ ਬਿਆਨ ਆਇਆ ਹੈ। ਯੂਨੈਸਕੋ ਨੇ ਇਸ ਜੰਗਲ ਨੂੰ ਅਸਥਾਨ ਅਤੇ ਹੋਰ ਦੇਵੀ-ਦੇਵਤਿਆਂ ਦੇ ਸਨਮਾਨ ਵਿਚ ਬਣਾਇਆ ਗਿਆ ਧਾਰਮਿਕ ਅਸਥਾਨ ਦੱਸਿਆ ਹੈ। ਯੋਰੂਬਾ ਕਬੀਲੇ ਦੇ ਲੋਕਾਂ ਦੀ ਇੱਕ ਵੱਡੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਹੈ। ਯੋਰੂਬਾ ਦੇ ਮਿਥਿਹਾਸਕ ਅਨੁਸਾਰ, ਓਸੂਨ ਯੋਰੂਬ ਪਰੰਪਰਾ ਦੇ ਦੇਵਤੇ ਸ਼ੈਂਗੋ ਦੀ ਤੀਜੀ ਪਤਨੀ ਸੀ।
ਇਸ ਜੰਗਲ 'ਚ Porn ਫਿਲਮ ਸ਼ੂਟ ਕਰਨ ਵਾਲੇ PornStar ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਕਿਉਂ
ਏਬੀਪੀ ਸਾਂਝਾ
Updated at:
03 Oct 2020 10:28 PM (IST)
ਇੱਥੇ ਦੇ ਲੋਕ ਮੰਨਦੇ ਹਨ ਕਿ ਇਸ ਜੰਗਲ ਉਪਜਾ ਦੇਵੀ (ਜਣਨ ਸ਼ਕਤੀ) ਦਾ ਵਾਸ ਹੈ। ਸਾਰੇ ਨਾਈਜੀਰੀਆ ਤੋਂ ਯੋਰੂਬਾ ਕਬੀਲੇ ਦੇ ਲੋਕ ਇਸ ਜੰਗਲ ਵਿਚ ਓਸੂਨ ਦੇਵੀ ਦੀ ਪੂਜਾ ਕਰਨ ਆਉਂਦੇ ਹਨ।
- - - - - - - - - Advertisement - - - - - - - - -