ਅੱਜ ਕੱਲ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਅਸੀਂ ਆਪਣਾ ਜ਼ਿਆਦਾਤਰ ਕੰਮ ਫੋਨ 'ਤੇ ਕਰਦੇ ਹਾਂ। ਜਿਹਵਾ 'ਚ ਜਦੋਂ ਸਾਨੂੰ ਕੁਝ ਮਹੱਤਵਪੂਰਣ ਚੀਜ਼ਾਂ ਨੂੰ ਨੋਟ ਕਰਨਾ ਹੁੰਦਾ ਹੈ ਜਾਂ ਕੋਈ ਬਣਾਉਣੀ ਹੁੰਦੀ ਹੈ, ਤਾਂ ਅਸੀਂ ਇਸ ਨੂੰ ਫੋਨ ਨੋਟਸ ਜਾਂ ਵਟਸਐਪ 'ਤੇ ਸ਼ੇਅਰ ਕਰਦੇ ਹਾਂ। ਕਈ ਵਾਰ, ਆਫਿਸ ਤੋਂ ਲੈ ਕੇ ਪਰਸਨਲ ਕੰਮ ਤੱਕ ਵੀ ਅਸੀਂ ਵਟਸਐਪ 'ਤੇ ਸ਼ੇਅਰ ਕਰਦੇ ਹਾਂ।
ਅੱਜ ਅਸੀਂ ਤੁਹਾਨੂੰ ਵਟਸਐਪ ਦੀ ਇੱਕ ਬੜੇ ਕੰਮ ਦੀ ਟ੍ਰਿੱਕ ਦੱਸ ਰਹੇ ਹਾਂ ਜਿਸ ਦੀ ਵਰਤੋਂ ਤੁਸੀਂ ਆਪਣੇ ਮਹੱਤਵਪੂਰਣ ਕੰਮ ਜਾਂ ਕਿਸੇ ਡਾਕਿਊਮੈਂਟ ਨੂੰ ਸੇਵ ਕਰਨ ਲਈ ਕਰ ਸਕਦੇ ਹੋ। ਤੁਸੀਂ ਆਪਣੇ ਵਟਸਐਪ ਦੀ ਵਰਤੋਂ ਇਕ ਨਿੱਜੀ ਡਾਇਰੀ ਜਾਂ ਨੋਟਸ ਦੀ ਤਰ੍ਹਾਂ ਵੀ ਕਰ ਸਕਦੇ ਹੋ।
WhatsApp 'ਤੇ ਕਿਵੇਂ ਬਣਾਈਏ ਪਰਸਨਲ ਡਾਇਰੀ:
1. ਪਹਿਲਾਂ ਆਪਣੇ ਵਟਸਐਪ 'ਤੇ ਜਾਓ ਅਤੇ ਨਵਾਂ ਗਰੁੱਪ ਬਣਾਓ।
2. ਗਰੁੱਪ ਬਣਾਉਣ ਲਈ ਤੁਸੀਂ ਵਟਸਐਪ ਦੇ ਉਪਰਲੇ ਸੱਜੇ ਪਾਸੇ ਦੇ ਤਿੰਨ ਬਿੰਦੀਆਂ 'ਤੇ ਕਲਿਕ ਕਰੋ, ਇੱਥੇ ਤੁਹਾਨੂੰ ਇੱਕ ਨਵਾਂ ਗਰੁੱਪ ਬਣਾਉਣ ਦਾ ਆਪਸ਼ਨ ਮਿਲੇਗਾ।
3. ਹੁਣ ਇਕ ਗਰੁੱਪ ਬਣਾਉਣ ਵੇਲੇ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨੂੰ ਸ਼ਾਮਲ ਕਰੋ।
4. ਆਪਣੇ ਹਿਸਾਬ ਨਾਲ 'ਡਰਾਫਟ', 'ਡਾਇਰੀ' ਜਾਂ ਕੁਝ ਹੋਰ ਗਰੁੱਪ ਦਾ ਨਾਮ ਰੱਖ ਲਵੋ।
5. ਗਰੁੱਪ ਬਣਾਉਣ ਤੋਂ ਬਾਅਦ, ਸਿਰਫ ਦੋ ਮੈਂਬਰ ਹੋਣਗੇ, ਇਕ ਤੁਸੀਂ ਅਤੇ ਦੂਸਰਾ ਜਿਸ ਨੂੰ ਤੁਸੀਂ ਐਡ ਕੀਤਾ ਹੈ।
6. ਹੁਣ, ਦੂਜੇ ਮੈਂਬਰ ਨੂੰ ਗਰੁੱਪ ਵਿੱਚੋਂ ਹਟਾ ਦਿਓ। ਅਜਿਹਾ ਕਰਨ ਤੋਂ ਬਾਅਦ, ਗਰੁੱਪ ਬਣਿਆ ਰਹੇਗਾ ਅਤੇ ਤੁਸੀਂ ਇਸ 'ਚ ਇਕੱਲੇ ਮੈਂਬਰ ਹੋਵੋਗੇ।
7. ਹੁਣ ਜਦੋਂ ਵੀ ਤੁਹਾਨੂੰ ਕੁਝ ਨੋਟ ਕਰਨਾ ਹੈ, ਤੁਸੀਂ ਇਸ ਗਰੁੱਪ ਵਿੱਚ ਮੈਸੇਜ ਭੇਜ ਸਕਦੇ ਹੋ।
8. ਅਜਿਹਾ ਕਰਨ ਨਾਲ ਕੋਈ ਵੀ ਤੁਹਾਡੇ ਮੈਸੇਜ ਨੂੰ ਨਹੀਂ ਵੇਖ ਸਕੇਗਾ, ਅਤੇ ਨਾ ਹੀ ਤੁਸੀਂ ਕਿਸੇ ਨੂੰ ਆਪਣੇ ਮੈਸੇਜ ਨਾਲ ਪਰੇਸ਼ਾਨ ਕਰੋਗੇ।