ਹਿੰਦੂ ਦਰਸ਼ਨ ਜੀਵਨ ਨੂੰ ਲੈਕੇ ਬਹੁਤ ਹੀ ਵਿਵਹਾਰਕ ਦ੍ਰਿਸ਼ਟੀਕੌਣ ਅਪਣਾਉਂਦਾ ਹੈ। ਨੀਤੀ ਕਥਾਵਾਂ 'ਚ ਸਾਨੂੰ ਜ਼ਿੰਦਗੀ ਦਾ ਗਿਆਨ, ਨੀਤੀ ਅਤੇ ਧਰਮ ਦੀ ਸਿੱਖਿਆ ਮਿਲਦੀ ਹੈ। ਇੱਥੇ ਤਹਾਨੂੰ ਦੱਸਦੇ ਹਾਂ ਜ਼ਿੰਦਗੀ ਦੇ ਉਹ ਪੰਜ ਭੇਦ ਜੋ ਕਿਸੇ ਨੂੰ ਨਹੀਂ ਦੱਸਣੇ ਚਾਹੀਦੇ।

ਤੁਸੀਂ ਜੋ ਵੀ ਦਾਨ ਕੀਤਾ ਹੈ ਉਸ ਨੂੰ ਗੁਪਤ ਰੱਖੋਗੇ ਤਾਂ ਹੀ ਉਸ ਦਾ ਲਾਭ ਮਿਲ ਸਕਦਾ ਹੈ। ਜਿਸ ਦਾਨ ਦਾ ਬਖਿਆਨ ਕੀਤਾ ਜਾਵੇ ਉਹ ਨਿਹਫਲ ਹੋ ਜਾਂਦਾ ਹੈ। ਮੰਦਰ 'ਚ ਦਾਨ ਦਿਉ। ਕਿਸੇ ਗਰੀਬ ਨੂੰ ਭੋਜਨ ਸ਼ਕਾ ਦਿਉ ਜਾਂ ਕਿਸੇ ਤਰ੍ਹਾਂ ਦਾ ਪੁੰਨ ਕਰੋ।

ਜਦੋਂ ਤਕ ਤੁਸੀਂ ਕਿਸੇ ਯੋਜਨਾ 'ਤੇ ਪੂਰਾ ਕੰਮ ਨਹੀਂ ਕਰ ਲੈਂਦੇ ਉਦੋਂ ਤਕ ਉਸ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ। ਤਹਾਨੂੰ ਨਹੀਂ ਪਤਾ ਸਾਹਮਣੇ ਵਾਲੇ ਇਨਸਾਨ ਨਾਲ ਤੁਹਾਡੇ ਰਿਸ਼ਤੇ 'ਚ ਕਦੋਂ ਬਦਲਾਅ ਆ ਜਾਵੇ।

ਘਰ ਦੇ ਪਰਿਵਾਰ ਦੇ ਛੋਟੇ ਮੋਟੇ ਝਗੜੇ ਪਰੇਸ਼ਾਨੀਆਂ ਅਤੇ ਵਿਵਾਦ ਕਿਸੇ ਨੂੰ ਨਾ ਦੱਸਣ 'ਚ ਹੀ ਸਮਝਦਾਰੀ ਹੈ। ਕਿਸੇ ਹੋਰ ਦੀ ਮਦਦ ਲਏ ਬਿਨਾਂ ਹੀ ਆਪ ਸੁਲਝਾ ਲੈਣ 'ਚ ਭਲਾਈ ਹੈ।

ਜੇਕਰ ਕਿਸੇ ਗੁਰੂ ਤੋਂ ਦੀਕਸ਼ਾ ਲਈ ਹੈ ਤਾਂ ਉਸ ਵੱਲੋਂ ਦਿੱਤਾ ਗੁਰਮੰਤਰ ਗੁਪਤ ਰੱਖੋ। ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਸਾਧਨਾ ਜਾਂ ਧਿਆਨ ਕਰ ਰਹੇ ਹੋ ਤਾਂ ਉਸ ਨੂੰ ਵੀ ਗੁਪਤ ਰੱਖੋ ਨਹੀਂ ਤਾਂ ਉਹ ਅਸਫਲ ਜਾਵੇਗੀ।

ਆਪਣੀ ਅਯੋਗਤਾ ਜਾਂ ਆਪਣੀ ਕਮਜ਼ੋਰੀ ਸਿਰਫ ਉਸ ਵਿਅਕਤੀ ਨੂੰ ਦੱਸੋ ਜਿਸ 'ਤੇ ਤਹਾਨੂੰ ਪੂਰਾ ਵਿਸ਼ਵਾਸ ਹੋਵੇ। ਹੋਰ ਲੋਕਾਂ ਨੂੰ ਦੱਸਣ ਨਾਲ ਲੋਕ ਕਮਜ਼ੋਰ ਸਮਝਕੇ ਤੁਹਾਡੇ ਨਾਲ ਗਲਤ ਵਿਵਹਾਰ ਕਰਨ ਲੱਗਣਗੇ ਜਾਂ ਤਹਾਨੂੰ ਮਾਨਸਿਕ ਤੌਰ 'ਤੇ ਦਬਾਉਣ ਲੱਗਣਗੇ।

ਇੱਥੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਦੇ ਭੇਦ ਕਿਸੇ ਨੂੰ ਨਹੀਂ ਦੱਸਦੇ ਤਾਂ ਦੂਜੇ ਦੀ ਜ਼ਿੰਦਗੀ 'ਚ ਵੀ ਨਹੀਂ ਝਾਕਣਾ ਚਾਹੀਦਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ