ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਮੌਤ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਹੁਣ ਤੱਕ ਉਸ ਦੀ ਖ਼ੁਦਕੁਸ਼ੀ ਦੀ ਗੁੱਥੀ ਸੁਲਝਣ ਦਾ ਨਾਮ ਨਹੀਂ ਲੈ ਰਹੀ। ਇਸ ਦੇ ਨਾਲ ਹੀ ਕਤਲ ਦੇ ਮਾਮਲੇ ਨੂੰ ਫੋਰੈਂਸਿਕ ਰਿਪੋਰਟ ਵਿੱਚ ਰੱਦ ਕਰ ਦਿੱਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਹਾਲਾਤਾਂ 'ਚ ਮੌਤ ਹੋਈ ਹੈ, ਉਹ ਦਰਸਾਉਂਦੇ ਹਨ ਕਿ ਕਿਸੇ ਵੀ ਤਰਾਂ ਦਾ ਕੋਈ ਫਾਉਲ ਪਲੇਅ ਨਹੀਂ ਹੈ ਅਤੇ ਇਹ ਖੁਦਕੁਸ਼ੀ ਦਾ ਮਾਮਲਾ ਹੈ। ਏਮਜ਼ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਆਪਣੀ ਜਾਂਚ ਰਿਪੋਰਟ ਸੀਬੀਆਈ ਨਾਲ ਸਾਂਝੀ ਕੀਤੀ ਅਤੇ ਨਾਲ ਹੀ ਕੂਪਰ ਹਸਪਤਾਲ ਵੱਲੋਂ ਲਿਆਂਦੀਆਂ ਖੋਜਾਂ ਨੂੰ ਸਾਂਝਾ ਕੀਤਾ।
ਫੋਰੈਂਸਿਕ ਰਿਪੋਰਟ 'ਚ ਸੁਸ਼ਾਂਤ ਦੇ ਕਤਲ ਨੂੰ ਰੱਦ ਕਰਦਿਆਂ ਕਿਹਾ ਗਿਆ ਹੈ ਕਿ ਜਿਨ੍ਹਾਂ ਹਾਲਤਾਂ 'ਚ ਮੌਤ ਹੋਈ ਹੈ, ਉਹ ਦਰਸਾਉਂਦੇ ਹਨ ਕਿ ਕਿਸੇ ਤਰ੍ਹਾਂ ਦਾ ਕੋਈ ਫਾਉਲ ਪਲੇਅ ਨਹੀਂ ਹੈ ਅਤੇ ਇਹ ਖੁਦਕੁਸ਼ੀ ਦਾ ਮਾਮਲਾ ਹੈ। ਏਮਸ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਆਪਣੀ ਜਾਂਚ ਰਿਪੋਰਟ ਸੀਬੀਆਈ ਨਾਲ ਸਾਂਝੀ ਕੀਤੀ ਅਤੇ ਨਾਲ ਹੀ ਕੂਪਰ ਹਸਪਤਾਲ ਵੱਲੋਂ ਲਿਆਂਦੀਆਂ ਖੋਜਾਂ ਨੂੰ ਸਾਂਝਾ ਕੀਤਾ।
ਇਹ ਸਪੱਸ਼ਟ ਹੈ ਕਿ ਹੁਣ ਏਮਜ਼ ਦੀ ਰਿਪੋਰਟ ਮਿਲਣ ਤੋਂ ਬਾਅਦ ਸੀਬੀਆਈ ਖੁਦਕੁਸ਼ੀ ਦੇ ਐਂਗਲ ਨੂੰ ਧਿਆਨ 'ਚ ਰੱਖਦਿਆਂ ਇਸ ਕੇਸ ਦੀ ਜਾਂਚ ਕਰੇਗੀ। ਯਾਨੀ ਕਿ ਅਗਲੀ ਜਾਂਚ 'ਚ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਕਿ ਜੇ ਸੁਸ਼ਾਂਤ ਨੇ ਖੁਦਕੁਸ਼ੀ ਕਰ ਲਈ ਸੀ, ਤਾਂ ਇਸ ਦਾ ਕਾਰਨ ਕੀ ਸੀ? ਕੀ ਕਿਸੇ ਨੇ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਸੀ?