ਹੁਣ ਜੇਕਰ ਤੁਹਾਡੇ ਫੋਨ 'ਚ ਨੈਟਵਰਕ ਨਾ ਆਵੇ ਤਾਂ ਵੀ ਤੁਸੀਂ ਆਪਣੇ ਫੋਨ ਤੋਂ ਕਾਲ ਕਰ ਸਕਦੇ ਹੋ। ਰਿਲਾਇੰਸ ਜਿਓ ਇਕ ਖਾਸ ਸਰਵਿਸ ਲੈਕੇ ਆਇਆ ਹੈ। ਜਿਸ ਤਹਿਤ ਨੈਟਵਰਕ ਨਾ ਹੋਣ 'ਤੇ ਵੀ ਫੋਨ ਕਾਲ ਕੀਤੀ ਜਾ ਸਕਦੀ ਹੈ। ਦਰਅਸਲ ਕੰਪਨੀ ਜਿਓ ਵਾਈਫਾਈ ਕਾਲਿੰਗ ਦੇ ਨਾਂਅ ਤੋਂ ਇਕ ਖਾਸ ਸਰਵਿਸ ਦੇ ਰਹੀ ਹੈ। ਜਿਸ ਦੀ ਮਦਦ ਨਾਲ ਤੁਸੀਂ ਅਜਿਹਾ ਕਰ ਸਕੋਗੇ।


ਇਸ ਦੇ ਪਿੱਛੇ ਕੰਪਨੀ ਦਾ ਮਕਸਦ ਅਜਿਹੀ ਥਾਂ 'ਤੇ ਕਾਲਿੰਗ ਨੂੰ ਬੜਾਵਾ ਦੇਣਾ ਹੈ ਜਿੱਥੇ ਨੈਟਵਰਕ ਨਹੀਂ ਹੁੰਦਾ ਜਿਵੇਂ ਪਿੰਡ ਜਾਂ ਕੋਈ ਹੋਰ ਬਾਹਰਲੀ ਥਾਂ।


ਕੀ ਹੈ wifi ਕਾਲਿੰਗ ਸਰਵਿਸ:


ਇਸ ਸਰਵਿਸ ਦੇ ਤਹਿਤ ਬਿਨਾਂ ਨੈਟਵਰਕ ਦੇ ਤੁਸੀਂ ਕਾਲ ਵੀ ਕਰ ਸਕਦੇ ਹੋ ਅਤੇ ਰਿਸੀਵ ਵੀ ਕਰ ਸਕਦੇ ਹੋ। ਉੱਥੇ ਇਸ ਲਈ ਤਹਾਨੂੰ ਐਕਸਟ੍ਰਾ ਚਾਰਜ ਨਹੀਂ ਦੇਣਾ ਹੋਵੇਗਾ। ਸਿਰਫ ਮੌਜੂਦਾ ਵਾਈਸ ਪਲਾਨ ਅਤੇ HD ਵਾਈਸ ਕੰਪੈਟੀਬਲ ਡਿਵਾਈਸ ਦੀ ਲੋੜ ਪਵੇਗੀ।


ਨਹੀਂ ਦੇਣੇ ਹੋਣਗੇ ਐਕਸਟ੍ਰਾ ਪੈਸੇ:


ਰਿਲਾਇੰਸ ਜੀਓ ਨੇ ਇਸ ਸਰਵਿਸ ਨੂੰ ਬਿਲਕੁਲ ਫਰੀ ਰੱਖਿਆ ਗਿਆ ਹੈ। ਕਸਟਮਰਸ ਵਾਈ-ਫਾਈ ਨੈਟਵਰਕ 'ਤੇ ਜੀਓ ਵਾਈ-ਫਾਈ ਕਾਲਿੰਗ ਕਰ ਸਕਣਗੇ। ਇਸ 'ਚ ਵਾਈਸ ਜਾਂ ਫਿਰ ਵੀਡੀਓ ਕਾਲਿੰਗ ਐਕਸਪੀਰੀਅੰਸ ਲਈ VoLTE ਅਤੇ ਵਾਈ ਫਾਈ ਸਰਵਿਸ ਦੇ ਵਿਚ ਸਵਿੱਚ ਕਰਨ ਦੀ ਸੁਵਿਧਾ ਹੈ। ਕਸਟਮਰਸ ਇਸ ਜ਼ਰੀਏ ਵੀਡੀਓ ਵਾਈ-ਫਾਈ ਕਾਲ ਵੀ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਸਰਵਿਸ ਬਿਲਕੁਲ ਫਰੀ ਹੈ।


ਸਰਵਿਸ ਨੂੰ ਇਸ ਤਰ੍ਹਾਂ ਕਰੋ ਇਨੈਬਲ:


ਆਪਣੇ ਫੋਨ 'ਚ ਵਾਈਫਾਈ ਕਾਲਿੰਗ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਤਹਾਨੂੰ ਐਕਟਿਵ ਵਾਈਫਾਈ ਨੈਟਵਰਕ ਨਾਲ ਕਨੈਕਟ ਕਰਨਾ ਪਵੇਗਾ। ਜਿਓ ਨੇ ਕਿਸੇ ਨੈਟਵਰਕ ਨਾਲ ਸਰਵਿਸ ਨੂੰ ਲਿਮਟਿਡ ਨਹੀਂ ਕੀਤਾ। ਜਿਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਉਪਲਬਧ ਵਾਈਫਾਈ ਨੈਟਵਰਕ ਨੂੰ ਇਸਤੇਮਾਲ ਕਰ ਸਕਦੇ ਹਨ। ਆਪਣੀ ਲੋਕੇਸ਼ਨ ਦੇ ਕਿਸੇ ਵਾਈਫਾਈ ਦਾ ਇਸਤੇਮਾਲ ਕਰਕੇ ਤੁਸੀਂ ਜਿਓ ਵਾਈਫਾਈ ਕਾਲਿੰਗ ਦਾ ਲਾਭ ਲੈ ਸਕਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ