ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਦੇ 14ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾਇਆ। ਪਹਿਲਾਂ ਪ੍ਰਿਯਮ ਗਰਗ ਦੀ ਤੇਜ਼ ਅਰਧ-ਸੈਂਕੜਾ ਦੀ ਪਾਰੀ ਅਤੇ ਬਾਅਦ ਵਿਚ ਸੂਝਵਾਨ ਗੇਂਦਬਾਜ਼ੀ ਨਾਲ ਹੈਦਰਾਬਾਦ ਇਹ ਮੈਚ ਆਪਣੇ ਨਾਂ ਕਰਨ ਵਿਚ ਕਾਮਯਾਬ ਹੋਇਆ। 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 157 ਦੌੜਾਂ ਹੀ ਬਣਾ ਸਕੀ। ਸੈਮ ਕਰਨ ਅਤੇ ਮਹਿੰਦਰ ਸਿੰਘ ਧੋਨੀ ਨੇ ਆਖ਼ਰੀ ਦੋ ਓਵਰਾਂ ਵਿੱਚ ਕੋਸ਼ਿਸ਼ ਕੀਤੀ, ਪਰ ਜਿੱਤ ਉਨ੍ਹਾਂ ਤੋਂ ਦੂਰ ਰਹੀ।


ਹੈਦਰਾਬਾਦ ਦੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਧੋਨੀ ਦ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਖ਼ਰਾਬ ਰਹੀ। ਸ਼ੈਨ ਵਾਟਸਨ, ਫੈਫ ਡੂ ਪਲੇਸਿਸ ਦੇ ਨਾਲ ਓਪਨਿੰਗ ਲਈ ਆਪਰ ਵਾਟਸਨ ਜਲਦੀ ਹੀ ਢਹਿ ਗਿਆ। ਵਾਟਸਨ ਨੂੰ ਤੀਜੇ ਓਵਰ ਦੀ ਤੀਜੀ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਨੇ ਆਟ ਕੀਤਾ ਉਸਨੇ 6 ਗੇਂਦਾਂ ਖੇਡੀਆਂ, ਪਰ ਉਹ ਸਿਰਫ ਇੱਕ ਦੌੜ ਹੀ ਬਣਾ ਸਕਿਆ। ਰਾਇਡੂ ਵੀ ਕੁਝ ਖਾਸ ਕਰਨ ਵਿੱਚ ਅਸਫਲ ਰਿਹਾ ਰਾਇਡੂ ਨੇ ਇੱਕ ਚੌਕੇ ਦੀ ਮਦਦ ਨਾਲ 9 ਗੇਂਦਾਂ ਵਿੱਚ 8 ਦੌੜਾਂ ਬਣਾਈਆਂ ਅਤੇ ਉਹ ਟੀ ਟਰਾਜਨ ਦਾ ਸ਼ਿਕਾਰ ਹੋ ਗਿਆ।

ਚੇਨਈ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਉਸਨੇ 35 ਗੇਂਦਾਂ ਦੀ ਪਾਰੀ ਵਿੱਚ 5 ਚੌਕੇ ਅਤੇ 2 ਛੱਕੇ ਲਗਾਏ। ਮਹਿੰਦਰ ਸਿੰਘ ਧੋਨੀ ਨੇ ਅਜੇਤੂ 47 ਦੌੜਾਂ ਬਣਾਈਆਂ। 36 ਗੇਂਦਾਂ ਦੀ ਪਾਰੀ ਵਿੱਚ ਧੋਨੀ ਨੇ 4 ਚੌਕੇ ਅਤੇ ਇੱਕ ਛੱਕਾ ਲਗਾਇਆ। ਉਹ ਬੱਲੇਬਾਜ਼ੀ ਦੌਰਾਨ ਕਈ ਵਾਰ ਪਰੇਸ਼ਾਨ ਅਤੇ ਹਾਂਫਦੇ ਹੋਏ ਨਜ਼ਰ ਆਏ। ਟੀਮ ਦੇ ਫਿਜ਼ੀਓ ਨੂੰ ਵੀ ਮੈਦਾਨ ਵਿਚ ਆਉਣਾ ਪਿਆ ਇਸ ਦੇ ਬਾਵਜੂਦ ਧੋਨੀ ਖੇਡਦ ਰਹੇ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕੋਈ ਪਰੇਸ਼ਾਨੀ ਨਹੀਂ ਹੈ। ਸੈਮ ਕਰਨ ਨੇ 2 ਛੱਕਿਆਂ ਦੀ ਮਦਦ ਨਾਲ 5 ਗੇਂਦਾਂ ਵਿੱਚ 15 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਹੈਦਰਾਬਾਦ ਲਈ ਭਾਰਤੀ ਅੰਡਰ -19 ਟੀਮ ਦੇ ਕਪਤਾਨ ਪ੍ਰਿਯਮ ਗਰਗ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਗਰਗ ਨੇ ਅਭਿਸ਼ੇਕ ਸ਼ਰਮਾ ਨਾਲ ਪੰਜਵੇਂ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਯਮ ਨੇ 25 ਗੇਂਦਾਂ ਦੀ ਪਾਰੀ ਵਿਚ 6 ਚੌਕੇ ਅਤੇ ਇੱਕ ਛੱਕਾ ਲਗਾਇਆ। ਅਭਿਸ਼ੇਕ ਨੇ 24 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਉਸਨੇ 4 ਚੌਕੇ ਅਤੇ ਇੱਕ ਛੱਕਾ ਮਾਰਿਆ।

Trump Corona Positive: ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ 'ਚ ਭਰਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904