- ਅਟਲ ਟਨਲ ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ। ਇਹ ਸੁਰੰਗ 9.02 ਕਿਲੋਮੀਟਰ ਲੰਬੀ ਹੈ।
- ਇਹ ਸੁਰੰਗ ਮਨਾਲੀ ਅਤੇ ਲੇਹ ਦੇ ਵਿਚਕਾਰ ਸੜਕ ਦੀ ਦੂਰੀ ਨੂੰ 46 ਕਿਲੋਮੀਟਰ ਘਟਾਉਂਦੀ ਹੈ ਅਤੇ ਦੋਵਾਂ ਥਾਂਵਾਂ ਦੇ ਵਿਚਕਾਰ ਲੱਗਣ ਵਾਲੇ ਸਮੇਂ ਵਿਚ ਲਗਪਗ 4 ਤੋਂ 5 ਘੰਟੇ ਦੀ ਬਚਤ ਕਰਦੀ ਹੈ।
- ਇਹ ਮਨਾਲੀ ਨੂੰ ਸਾਰਾ ਸਾਲ ਲਾਹੌਲ-ਸਪੀਤੀ ਘਾਟੀ ਨਾਲ ਜੋੜੇ ਰਖੇਗੀ। ਇਸ ਤੋਂ ਪਹਿਲਾਂ ਭਾਰੀ ਬਰਫਬਾਰੀ ਕਾਰਨ ਇਹ ਘਾਟੀ ਲਗਪਗ 6 ਮਹੀਨਿਆਂ ਲਈ ਅਲੱਗ-ਥਲੱਗ ਰਹਿੰਦੀ ਸੀ।
- ਇਹ ਸੁਰੰਗ ਹਿਮਾਲਿਆ ਦੀ ਪੀਰ ਪੰਜਾਲ ਰੇਂਜ ਵਿਚ ਸਮੁੰਦਰ ਦੇ ਪੱਧਰ (ਐਮਐਸਐਲ) ਤੋਂ 3000 ਮੀਟਰ (10,000 ਫੁੱਟ) ਦੀ ਉਚਾਈ 'ਤੇ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਬਣਾਈ ਗਈ ਹੈ।
- ਬੀਆਰਓ ਦੀ ਅਟਲ ਟਨਲ ਦੇ ਮੁੱਖ ਇੰਜੀਨੀਅਰ ਬ੍ਰਿਗੇਡੀਅਰ ਕੇਪੀ ਪੁਰਸ਼ੋਥਮਨ ਮੁਤਾਬਕ, ਸੁਰੰਗ ਦਾ ਡਿਜ਼ਾਇਨ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਬਰਫਬਾਰੀ ਅਤੇ ਤੂਫਾਨ ਨਾਲ ਪ੍ਰਭਾਵਤ ਨਹੀਂ ਹੋਏਗੀ।
- ਇੱਥੇ ਕਿਸੇ ਵੀ ਮੌਸਮ ਵਿੱਚ ਆਵਾਜਾਈ ਨੂੰ ਰੋਕਿਆ ਨਹੀਂ ਜਾਵੇਗਾ। ਸੁਰੰਗ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜੋ ਵਾਹਨਾਂ ਦੀ ਗਤੀ ਅਤੇ ਹਾਦਸਿਆਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਨਗੇ।
- ਸੁਰੰਗ ਦੇ ਅੰਦਰ ਦਾ ਕੋਈ ਵਾਹਨ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘ ਸਕਦਾ ਹੈ।
- 3000 ਕਾਰਾਂ ਜਾਂ 1500 ਟਰੱਕ ਸੁਰੰਗ ਦੇ ਅੰਦਰ ਇੱਕ ਵਾਰ ਜਾ ਸਕਦੇ ਹਨ।
- ਸੁਰੰਗ ਦੇ ਅੰਦਰ ਆਧੁਨਿਕ ਆਸਟ੍ਰੇਲੀਅਨ ਸੁਰੰਗ ਢੰਗਾਂ ਦੀ ਵਰਤੋਂ ਕੀਤੀ ਗਈ ਹੈ।
- ਦੋਨੋ ਪੋਰਟਲ 'ਤੇ ਸੁਰੰਗ ਐਂਟਰੀ ਬੈਰਿਅਰ।
- ਐਮਰਜੈਂਸੀ ਸੰਚਾਰ ਲਈ ਹਰ 150 ਮੀਟਰ 'ਤੇ ਟੈਲੀਫੋਨ ਕੁਨੈਕਸ਼ਨ।
- ਹਰ 60 ਮੀਟਰ 'ਤੇ ਫਾਇਰ ਹਾਈਡ੍ਰੈਂਟ ਸਿਸਟਮ।
- ਹਰ 250 ਮੀਟਰ ਦੀ ਦੂਰੀ 'ਤੇ ਸੀਸੀਟੀਵੀ ਕੈਮਰੇ ਵਾਲਾ ਇੱਕ ਇਵੈਂਟ ਡਿਟੈਕਸ਼ਨ ਸਿਸਟਮ ਲਗਾਇਆ ਗਿਆ ਹੈ।
- ਹਰ ਕਿਲੋਮੀਟਰ ਦੀ ਦੂਰੀ 'ਤੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਪ੍ਰਣਾਲੀ ਲੱਗੀ ਹੈ।
- ਹਰ 25 ਮੀਟਰ 'ਤੇ ਨਿਕਾਸੀ ਰੋਸ਼ਨੀ / ਨਿਕਾਸ ਦਾ ਸੰਕੇਤ।
- ਪੂਰੀ ਸੁਰੰਗ ਵਿਚ ਪ੍ਰਸਾਰਣ ਪ੍ਰਣਾਲੀ ਹੈ।
- ਹਰ 50 ਮੀਟਰ ਦੀ ਦੂਰੀ 'ਤੇ ਫਾਇਰ ਰੇਟ ਕੀਤੇ ਗਏ ਡੈਂਪਰਸ।
- ਹਰ 60 ਮੀਟਰ 'ਤੇ ਕੈਮਰੇ ਲਗਾਏ ਹਨ।
Atal Tunnel: ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ ਅਟਲ ਟਨਲ, ਪੀਐਮ ਮੋਦੀ ਨੇ ਕੀਤਾ ਉਦਘਾਟਨ, ਜਾਣੋ ਕੁਝ ਖਾਸੀਅਤਾਂ ਬਾਰੇ
ਏਬੀਪੀ ਸਾਂਝਾ | 03 Oct 2020 09:46 AM (IST)
ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਰੋਹਤਾਂਗ ਪਾਸ ਦੇ ਹੇਠਾਂ ਇਸ ਰਣਨੀਤਕ ਮਹੱਤਵਪੂਰਨ ਸੁਰੰਗ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਸੀ ਅਤੇ ਸੰਪਰਕ ਮਾਰਗ ਦਾ ਨੀਂਹ ਪੱਥਰ ਇਸ ਸੁਰੰਗ ਦੇ ਦੱਖਣੀ ਪੋਰਟਲ 'ਤੇ 26 ਮਈ 2002 ਨੂੰ ਰੱਖਿਆ ਗਿਆ ਸੀ।
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕਰਨਗੇ। 9.02 ਕਿਲੋਮੀਟਰ ਲੰਬੀ ਸੁਰੰਗ ਦਾ ਨਾਂ ਅਟਲ ਟਨਲ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਿਆ ਗਿਆ ਹੈ। ਤਕਨੀਕੀ ਤੌਰ 'ਤੇ ਮਹੱਤਵਪੂਰ, ਇਹ ਅਟਲ ਟਨਲ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ। ਇਹ ਮਨਾਲੀ ਨੂੰ ਪੂਰੇ ਸਾਲ ਲਾਹੌਲ-ਸਪੀਤੀ ਘਾਟੀ ਨਾਲ ਜੋੜਦਾ ਰਹੇਗਾ। ਇਸ ਤੋਂ ਪਹਿਲਾਂ ਭਾਰੀ ਬਰਫਬਾਰੀ ਕਾਰਨ ਇਹ ਘਾਟੀ ਲਗਪਗ 6 ਮਹੀਨਿਆਂ ਲਈ ਅਲੱਗ-ਥਲੱਗ ਰਹੀ ਸੀ। ਹੁਣ ਜਾਣੋ ਅਟਲ ਟਨਲ ਦੀਆਂ ਵਿਸ਼ੇਸ਼ਤਾਵਾਂ, ਜੋ ਕਿ ਇਸਨੂੰ ਦੁਨੀਆ ਦੀ ਸਭ ਤੋਂ ਲੰਬਾ ਹਾਈਵੇ ਟਨਲ ਬਣਾਉਂਦੀਆਂ ਹਨ: