Hathras Case: ABP News ਦੇ ਹਾਥਰਸ ਗੈਂਗ ਰੇਪ ਤੇ ਕਵਰੇਜ ਦਾ ਵੱਡੇ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਐਸਪੀ ਅਤੇ ਡੀਐਸਪੀ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜੋ ਇਸ ਕੇਸ ਨੂੰ ਸੰਭਾਲਣ ਵਿੱਚ ਅਸਫ਼ਲ ਰਹੇ ਸੀ।


ਮੁੱਖ ਮੰਤਰੀ ਦਫ਼ਤਰ ਨੇ ਐਲਾਨ ਕੀਤਾ, "ਹਾਥਰਸ ਮਾਮਲੇ ਵਿੱਚ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁਢਲੀ ਜਾਂਚ ਰਿਪੋਰਟ ਦੇ ਅਧਾਰ ਤੇ ਐਸਪੀ, ਡੀਐਸਪੀ, ਇੰਸਪੈਕਟਰ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ।"

ਸੀਐਮਓ ਨੇ ਕਿਹਾ ਹੈ ਕਿ ਐਸਪੀ ਅਤੇ ਡੀਐਸਪੀ ਦੇ ਨਾਰਕੋ ਪੋਲੀਗ੍ਰਾਫ ਟੈਸਟ ਵੀ ਕਰਵਾਏ ਜਾਣਗੇ। ਇਹ ਕਾਰਵਾਈ ਉਨ੍ਹਾਂ ਘਟਨਾਵਾਂ ਵਿਚ ਡਿਊਟੀ ਤੋਂ ਕਥਿਤ ਤੌਰ 'ਤੇ ਕੀਤੀ ਗਈ ਅਣਗਹਿਲੀ ਦੇ ਮੱਦੇਨਜ਼ਰ ਕੀਤੀ ਗਈ ਹੈ, ਜਿਸ ਨਾਲ 19 ਸਾਲਾ ਪੀੜਤ ਦੀ ਮੌਤ ਹੋ ਗਈ ਸੀ। ਲੜਕੀ ਦਾ ਕਥਿਤ ਤੌਰ' ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਗੈਰ-ਮੌਜੂਦਗੀ ਵਿਚ ਰਾਤ ਨੂੰ ਪੁਲਿਸ ਵਲੋਂ ਜਬਰੀ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।

ਮੁਅੱਤਲ ਕੀਤੇ ਗਏ ਹੋਰਨਾਂ ਵਿੱਚ ਸਰਕਲ ਅਧਿਕਾਰੀ ਰਾਮ ਸ਼ਬਦ, ਇੰਸਪੈਕਟਰ ਦਿਨੇਸ਼ ਕੁਮਾਰ ਵਰਮਾ, ਸਬ-ਇੰਸਪੈਕਟਰ ਜਗਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਮਹੇਸ਼ ਪਾਲ ਸ਼ਾਮਲ ਹਨ।

ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਨਾਰਕੋ ਟੈਸਟ ਕਰਵਾਉਣਾ ਪਏਗਾ ਤਾਂ ਜੋ ਇਸ ਘਟਨਾ ਦੇ ਪਿੱਛੇ ਦੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ ਕਿਉਂਕਿ ਦੋਵੇਂ ਹੀ ਇਸ ਘਟਨਾ ਦੇ ਵਿਰੁੱਧ ਵਿਰੋਧੀ ਬਿਆਨ ਦੇ ਰਹੇ ਹਨ।