ਦੱਸ ਦਈਏ ਕਿ ਯੂਪੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਵੱਲੋਂ ਦਿੱਤੀ ਮੁਢਲੀ ਰਿਪੋਰਟ ਦੇ ਅਧਾਰ ‘ਤੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ‘ਮੋਹਰਾਂ’ ਦੀ ਮੁਅੱਤਲੀ ਨਾਲ ਕੀ ਹੋਏਗਾ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪੜ੍ਹੋ ਪ੍ਰਿਅੰਕਾ ਗਾਂਧੀ ਦਾ ਟਵੀਟ:
ਏਬੀਪੀ ਨਿਊਜ਼ ਦੀ ਟੀਮ ਪਿੰਡ ਦੇ ਬਾਹਰ ਮੌਜੂਦ:
ਦੱਸ ਦੇਈਏ ਕਿ ਹਾਥਰਸ ਵਿੱਚ ਪ੍ਰਸ਼ਾਸਨਿਕ ਲਾਪ੍ਰਵਾਹੀ ਕਾਰਨ ਮਾਮਲਾ ਗਰਮਾ ਗਿਆ ਹੈ। ਏਬੀਪੀ ਨਿਊਜ਼ ਦੇ ਰਿਪੋਰਟਰਾਂ ਦੀ ਟੀਮ ਪੀੜਤਾ ਦੇ ਪਿੰਡ ਦੇ ਬਾਹਰ ਖੜੀ ਹੈ। ਵੀਰਵਾਰ ਸਵੇਰ ਤੋਂ ਹੀ ਪ੍ਰਸ਼ਾਸਨ ਨੇ ਪੀੜਤਾ ਦੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਮੀਡੀਆ ਸਮੇਤ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੁਣ ਤੱਕ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਯਾਨੀ ਸ਼ੁੱਕਰਵਾਰ ਨੂੰ ਪੁਲਿਸ ਨੇ ਏਬੀਪੀ ਨਿਊਜ਼ ਦੀ ਪੱਤਰਕਾਰ ਨਾਲ ਬਦਸਲੂਕੀ ਕੀਤੀ ਸੀ। ਇਸ ਕੇਸ ਵਿੱਚ ਪ੍ਰਸ਼ਾਸਨ ਨੇ ਮੀਡੀਆ ਨੂੰ ਐਸਆਈਟੀ ਜਾਂਚ ਅਤੇ ਕੋਰੋਨਾ ਦਾ ਅਧਾਰ ਬਣਾ ਕੇ ਰੋਕਿਆ। ਇਸ ਦੌਰਾਨ ਪੀੜਤਾ ਪਰਿਵਾਰ ਦਾ ਇੱਕ ਲੜਕਾ ਬਾਹਰ ਆਇਆ ਅਤੇ ਮੀਡੀਆ ਨੂੰ ਮਿਲਿਆ ਅਤੇ ਉਸਨੇ ਕਿਹਾ ਕਿ ਉਸਦੇ ਪਰਿਵਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਬਾਹਰ ਆਏ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਪੀੜਤਾ ਦੇ ਘਰ 150 ਤੋਂ 200 ਪੁਲਿਸ ਮੁਲਾਜ਼ਮ ਮੌਜੂਦ ਹਨ ਅਤੇ ਘਰ ਦੇ ਸਾਰੇ ਲੋਕਾਂ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ।
Trump Corona Positive: ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ 'ਚ ਭਰਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904