ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨੇ ਕੋਵਿਡ 19 ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਨੂੰ ਸ਼ਨੀਵਾਰ ਭੇਜੇ ਇਕ ਸੰਦੇਸ਼ 'ਚ ਉਨ੍ਹਾਂ ਦੇ ਤੁਰੰਤ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਸਰਕਾਰੀ ਮੀਡੀਆ 'ਚ ਇਹ ਜਾਣਕਾਰੀ ਦਿੱਤੀ ਗਈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੀ ਖਬਰ 'ਚ ਕਿਹਾ ਗਿਆ, ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਬਿਮਾਰੀ ਤੋਂ ਜਲਦ ਉੱਭਰ ਆਉਣਗੇ।
ਉਨ੍ਹਾਂ ਉਮੀਦ ਜਤਾਈ ਕਿ ਉਹ ਨਿਸਚਿਤ ਹੀ ਇਸ ਬਿਮਾਰੀ ਤੋਂ ਠੀਕ ਹੋ ਜਾਣਗੇ। ਉਨ੍ਹਾਂ ਟਰੰਪ ਜੋੜੇ ਨੂੰ ਸ਼ੁੱਭਕਾਮਨਾਵਾਂ ਭੇਜੀਆਂ ਹਨ। ਟਰੰਪ ਨੇ ਸ਼ੁੱਕਰਵਾਰ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਪੌਜ਼ੇਟਿਵ ਪਾਏ ਗਏ ਹਨ। ਟਰੰਪ ਦੇ ਕੋਵਿਡ 19 ਤੋਂ ਪੀੜਤ ਹੋਣ ਦੀ ਜਾਣਕਾਰੀ ਮਿਲਣ 'ਤੇ ਦੁਨੀਆਂ ਭਰ ਦੇ ਲੀਡਰਾਂ ਨੇ ਉਨ੍ਹਾਂ ਦੇ ਤੁਰੰਤ ਸਿਹਤਮੰਦ ਹੋਣ ਲਈ ਸ਼ੁੱਭਕਾਮਨਾਵਾਂ ਭੇਜੀਆਂ ਸਨ।
ਹਾਥਰਸ ਕਾਂਡ: ਯੋਗੇਂਦਰ ਯਾਦਵ ਨੇ ਕਿਹਾ ਜੇਕਰ ਲੜਕੀ ਦਲਿਤ ਨਾ ਹੁੰਦੀ ਤਾਂ ਅਜਿਹਾ ਨਾ ਹੁੰਦਾ
ਬੀਜੇਪੀ ਦੀ ਦੋ ਟੁੱਕ, ਪੰਜਾਬ 'ਚ ਲੜਾਂਗੇ 117 ਸੀਟਾਂ 'ਤੇ ਚੋਣ
ਉੱਤਰੀ ਕੋਰੀਆ ਵੱਲੋਂ 2017 'ਚ ਕਈ ਉੱਚ ਸਮਰੱਥਾ ਵਾਲੀਆਂ ਮਿਜ਼ਾਇਲਾਂ ਦੇ ਪਰੀਖਣ ਦੇ ਬਾਅਦ ਕਿਮ ਅਤੇ ਟਰੰਪ ਵਿਚਾਲੇ ਰਿਸ਼ਤੇ ਬੇਹੱਦ ਤਲਖ ਸਨ ਅਤੇ ਦੋਵੇਂ ਇਕ-ਦੂਜੇ ਨੂੰ ਧਮਕੀਆਂ ਦਿੰਦੇ ਸਨ। ਕਿਮ ਨੇ 2018 'ਚ ਅਚਾਨਕ ਵਾਰਤਾ ਲਈ ਅਮਰੀਕੀ ਲੀਡਰ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਉਸੇ ਸਾਲ ਤਿੰਨ ਵਾਰ ਬੈਠਕ ਹੋਈ। ਇਹ 1950-53 ਦੇ ਕੋਰੀਆਈ ਯੁੱਧ ਤੋਂ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਉੱਤਰੀ ਕੋਰੀਆਈ ਲੀਡਰ ਨਾਲ ਪਹਿਲੀ ਬੈਠਕ ਸੀ।