ਹਾਥਰਸ 'ਚ ਦਲਿਤ ਲੜਕੀ ਨਾਲ ਹੋਏ ਸਮੂਹਿਕ ਜ਼ਬਰ ਜਿਨਾਹ ਨੂੰ ਲੈਕੇ ਦਿੱਲੀ ਦੇ ਇੰਡੀਆ ਗੇਟ 'ਤੇ ਹੋਣ ਵਾਲਾ ਵਿਰੋਧ ਪ੍ਰਦਰਸ਼ਨ ਜੰਤਰ ਮੰਤਰ ਹੋਇਆ। ਨਾਗਰਿਕ ਸਮਾਜ 'ਤੇ ਕਈ ਸਿਆਸੀ ਲੀਡਰਾਂ ਨੇ ਹਾਥਰਸ ਦੀ ਘਟਨਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ।


ਜੰਤਰ ਮੰਤਰ 'ਤੇ ਹੋਏ ਪ੍ਰਦਰਸ਼ਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਸਿਆਸੀ ਲੀਡਰ ਪਹੁੰਚੇ। ਸੀਪੀਐਮ ਮਹਾਸਕੱਤਰ ਸੀਤਾਰਾਮ ਯੇਚੁਰੀ ਤੇ ਸੀਪੀਆਈ ਲੀਡਰ ਡੀ ਰਾਜਾ ਨੇ ਲੋਕਾਂ ਨੂੰ ਸੰਬੋਧਨ ਕੀਤਾ। ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਅਤੇ ਐਕਟੀਵਿਸਟ ਯੋਗੇਂਦਰ ਯਾਦਵ ਵੀ ਪ੍ਰਦਰਸ਼ਨ 'ਚ ਸ਼ਾਮਲ ਹੋਏ।


ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਯਾਦਵ ਨੇ ਕਿਹਾ 'ਉੱਤਰ ਪ੍ਰਦੇਸ਼ 'ਚ ਹਰ ਰੋਜ਼ ਅਪਰਾਧ ਹੋ ਰਹੇ ਹਨ। ਇਕ ਗੰਢ 'ਤੇ ਦੂਜੀ ਗੰਢ ਬੱਝਦੀ ਜਾ ਰਹੀ ਹੈ। ਉਸ ਲੜਕੀ ਨਾਲ ਗੈਂਗਰੇਪ ਹੋਇਆ ਅਤੇ ਲਾਸ਼ ਨੂੰ ਹਿੰਦੂ ਰੀਤੀ ਰਿਵਾਜ਼ਾਂ ਵਿਰੁੱਧ ਸਾੜ ਦਿੱਤਾ ਜਾਂਦਾ ਹੈ। ਮਾਂ ਆਪਣੀ ਧੀ ਦਾ ਚਿਹਰਾ ਤਕ ਨਹੀਂ ਦੇਖ ਸਕੀ। ਬਾਪ ਤੋਂ ਝੂਠਾ ਬਿਆਨ ਲਿਖਵਾਇਆ ਜਾਂਦਾ ਹੈ। ਡੀਐਮ ਘਰ ਬਹਿ ਕੇ ਧਮਕਾਉਂਦਾ ਹੈ। ਭਰਾ ਨੂੰ ਕਹਿਣਾ ਪੈਂਦਾ ਹੈ ਸਾਨੂੰ ਧਮਕਾਇਆ ਜਾ ਰਿਹਾ ਹੈ, ਮੀਡੀਆ 'ਤੇ ਪਾਬੰਦੀ ਹੈ। ਆਖਿਰ ਇਹ ਕੀ ਹੋ ਰਿਹਾ ਹੈ?'


ਯਾਦਵ ਕਹਿੰਦੇ ਹਨ ਕਿ ਜੇਕਰ ਇਹ ਕੁੜੀ ਦਲਿਤ ਨਾ ਹੁੰਦੀ ਤਾਂ ਅਜਿਹਾ ਨਾ ਹੁੰਦਾ। ਗੈਂਗਰੇਪ ਜਾ ਹੱਤਿਆ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਜੋ ਕੁਝ ਹੋ ਰਿਹਾ ਹੈ ਉਹ ਸਿਰਫ ਦਲਿਤ ਨਾਲ ਹੀ ਹੋ ਸਕਦਾ ਹੈ। ਇਸ ਲਈ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣਾ ਚਾਹੀਦਾ ਹੈ।


ਬੀਜੇਪੀ ਦੀ ਦੋ ਟੁੱਕ, ਪੰਜਾਬ 'ਚ ਲੜਾਂਗੇ 117 ਸੀਟਾਂ 'ਤੇ ਚੋਣ


ਜੰਤਰ ਮੰਤਰ 'ਤੇ ਕਰੀਬ ਪੰਜ ਵਜੇ ਤੋਂ ਪ੍ਰਦਰਸ਼ਨਕਾਰੀਆਂ ਦਾ ਭਾਰੀ ਇਕੱਠ ਹੋਇਆ। ਕੋਰੋਨਾ ਵਾਇਰਸ ਗਾਈਡਲਾਈਨਸ ਦਾ ਵੀ ਖਿਆਲ ਨਹੀਂ ਕੀਤਾ ਗਿਆ। ਯੋਗੇਂਦਰ ਯਾਦਵ ਨੇ ਕਿਹਾ ਲੋਕ ਕੋਰੋਨਾ ਵਾਇਰਸ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਬੀਜੇਪੀ ਕੋਰੋਨਾ ਵਾਇਰਸ ਦਾ ਹਵਾਲਾ ਦੇਕੇ ਭੀੜ ਇਕੱਠੀ ਹੋਣ ਤੋਂ ਰੋਕਣਾ ਚਾਹੁੰਦੀ ਹੈ ਪਰ ਬੀਜੇਪੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਰੋਨਾ ਬੀਜੇਪੀ ਨੂੰ ਵੀ ਹੋ ਸਕਦਾ ਹੈ ਸਿਰਫ ਵਿਰੋਧੀਆਂ 'ਤੇ ਇਸ ਦਾ ਡਰ ਨਹੀਂ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ