ਹਾਥਰਸ: ਅੱਜ ਹਾਥਰਸ ਮਾਮਲੇ ਵਿੱਚ ਕਰੀਬ 27 ਘੰਟਿਆਂ ਬਾਅਦ ਮੀਡੀਆ ਨੂੰ ਪੀੜਤਾ ਦੇ ਪਿੰਡ ਜਾਣ ਦੀ ਇਜਾਜ਼ਤ ਦਿੱਤੀ ਹੈ। ਪੀੜਤਾ ਦੀ ਭੈਣ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਹਾਥਰਸ ਦੇ ਡੀਐਮ ਪ੍ਰਵੀਨ ਕੁਮਾਰ ਨੇ ਪਰਿਵਾਰ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਐਮ ਦਾ ਵਾਇਰਲ ਆਡੀਓ ਸਹੀ ਹੈ। ਡੀਐਮ ਨੇ ਕਿਹਾ ਸੀ ਕਿ ਜੇ ਉਹ ਕੋਰੋਨਾ ਤੋਂ ਮਰੀ ਹੁੰਦੀ ਤਾਂ ਉਹ ਕੀ ਕਰਦੇ, ਉਸਨੂੰ ਮੁਆਵਜ਼ਾ ਨਹੀਂ ਮਿਲਣਾ ਸੀ। ਮ੍ਰਿਤਕ ਦੇਹ ਨੂੰ ਆਖਰੀ ਵਾਰ ਵੇਖਣ ਵੀ ਨਹੀਂ ਦਿੱਤਾ ਗਿਆ।


ਮ੍ਰਿਤਕਾ ਦੀ ਮਾਂ ਨੂੰ ਅੰਤਿਮ ਸਸਕਾਰ ਤੋਂ ਪਹਿਲਾਂ ਧੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਪ੍ਰਸ਼ਾਸਨ ਨੇ ਠੁਕਰਾ ਦਿੱਤਾ। ਪੀੜਤ ਮਾਂ ਆਪਣੀ ਧੀ ਨੂੰ ਅੰਤਮ ਵਿਦਾਈ ਦਿੰਦੇ ਹੋਏ ਹਲਦੀ ਲਗਾਉਣਾ ਚਾਹੁੰਦੀ ਸੀ।

ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਮੇਰੀ ਭੈਣ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ। ਜਦਕਿ ਮ੍ਰਿਤਕਾ ਦੇ ਪਿਤਾ ਦੀ ਸਿਹਤ ਅਜੇ ਵੀ ਖਰਾਬ ਹੈ। ਪ੍ਰਸ਼ਾਸਨ ਕਿਸੇ ਨਾਲ ਗੱਲ ਨਹੀਂ ਕਰਨ ਦੇ ਰਿਹਾ। ਪੀੜਤਾ ਦੀ ਭੈਣ ਨੇ ਕਿਹਾ, ਉਸ ਨੂੰ ਨਹੀਂ ਲਗਦਾ ਕਿ ਨਿਆਂ ਮਿਲੇਗਾ। ਉਨ੍ਹਾਂ ਨੂੰ ਯੂਪੀ ਪੁਲਿਸ 'ਤੇ ਕੋਈ ਵਿਸ਼ਵਾਸ ਨਹੀਂ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਟਿਆ।

ਏਬੀਪੀ ਨਿਊਜ਼ ਦੀ ਮੁਹਿੰਮ ਦਾ ਅਸਰ, ਏਬੀਪੀ ਦੀ ਟੀਮ ਪੀੜਤ ਪਰਿਵਾਰ ਦੇ ਘਰ ਪਹੁੰਚੀ

Hathras Case: ਦੇ ਦਿਨ ਪਹਿਲਾਂ ਦੇ ਹੰਗਾਮੇ ਤੋਂ ਬਾਅਦ ਇੱਕ ਵਾਰ ਫੇਰ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਕਰ ਸਕਦੇ ਨੇ ਹਾਥਰਸ ਦਾ ਦੌਰਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904