ਲੰਡਨ: ਇੰਗਲੈਂਡ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਖ਼ਤਰਨਾਕ ਕੈਦੀ ਜੇਲ੍ਹ ਤੋਂ ਫਰਾਰ ਹੋ ਕੇ ਆਪਣੀ ਗਰਲਫ੍ਰੈਂਡ ਕੋਲ ਪਹੁੰਚ ਗਿਆ। ਇਸ ਮਗਰੋਂ ਉਸ ਨੇ ਆਪਣੀ ਗਰਲਫ੍ਰੈਂਡ ਨਾਲ ਮੰਗਣੀ ਦੇ ਜਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ। ਇਸ ਕੈਦੀ ਦਾ ਨਾਮ ਸੈਮ ਹੌਕਿਨਸ ਹੈ।
ਕੈਦੀ ਨੇ ਜੇਲ ਵਿੱਚ ਹੀ ਰਹਿੰਦੇ ਹੋਏ 9 ਅਕਤੂਬਰ ਨੂੰ ਆਪਣੀ ਗਰਲਫ੍ਰੈਂਡ ਡੈਨੀਅਲ ਫੋਸਟਰ ਨਾਲ ਵਿਆਹ ਦੀ ਯੋਜਨਾ ਬਣਾਈ ਤੇ ਅਗਲੇ ਦਿਨ ਉਥੋਂ ਫਰਾਰ ਹੋ ਗਿਆ। 34 ਸਾਲਾ ਕੈਦੀ ਨੂੰ ਆਖਰੀ ਵਾਰ ਉਸਦੇ ਇੱਕ ਹੋਰ ਸਾਥੀ ਨਾਲ ਐਸ਼ਬੌਰਨ ਦੀ ਪੀਕ ਡਿਸਟ੍ਰਿਕ ਟਾਊਨ ਵੱਲੋਂ ਏ515 ਤੋਂ ਹੇਠਾਂ ਜਾਂਦੇ ਵੇਖਿਆ ਗਿਆ ਸੀ। ਉਦੋਂ ਤੋਂ ਹੀ ਦੇਸ਼ ਭਰ ਦੀ ਪੁਲਿਸ ਖ਼ਤਰਨਾਕ ਕੈਦੀ ਦੀ ਤਲਾਸ਼ ਵਿੱਚ ਲੱਗੀ ਹੋਈ ਹੈ। ਉਹ ਲੋਕਾਂ ਨੂੰ ਵੀ ਇਹ ਚੇਤਾਵਨੀ ਦੇ ਰਹੇ ਹਨ ਕਿ ਉਹ ਉਸ ਨਾਲ ਗੱਲਬਾਤ ਨਾ ਕਰਨ।
ਕੈਦੀ ਦੀ ਗਰਲਫ੍ਰੈਂਡ ਦੇ ਚਾਰ ਬੱਚੇ ਹਨ ਅਤੇ ਹੋਕਿਨਸ ਦੇ ਜੇਲ ਵਿੱਚ ਰਹਿਣ ਦੌਰਾਨ ਹੀ ਉਹ ਉਸ ਦੇ ਸੰਪਰਕ ਵਿੱਚ ਆਈ ਸੀ।ਉਹ ਉਸ ਨੂੰ ਕਦੇ ਵੀ ਬਾਹਰ ਨਹੀਂ ਮਿਲੀ। ਇਸ ਲਈ ਇਹ ਤਸਵੀਰ ਹਾਲ ਹੀ ਦੀ ਹੋਣੀ ਚਾਹੀਦੀ ਹੈ।ਦਾਅਵਾ ਕੀਤਾ ਗਿਆ ਹੈ ਕਿ ਹੋਕਿਨਸ ਦੀ ਗ੍ਰਿਫ਼ਤਾਰੀ ਮਗਰੋਂ ਦੱਖਣੀ-ਪੂਰਬ ਲੰਡਨ ਦੇ ਖੇਤਰਾਂ ‘ਚ ਅਜਿਹੇ ਅਪਰਾਧਾਂ ‘ਚ 25 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਸੀ।ਉਨ੍ਹਾਂ ਦੇ ਭੱਜਣ ਦੇ ਠੀਕ ਦੋ ਦਿਨ ਮਗਰੋਂ ਇੱਕ ਕੈਦੀ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ