ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਮੀਟਿੰਗਾਂ ਅਤੇ ਆਨਲਾਈਨ ਕਲਾਸ ਦੀਆਂ ਸਹੂਲਤਾਂ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਉਨ੍ਹਾਂ ਦੀਆਂ ਹਰਕਤਾਂ ਕਾਰਨ ਲੋਕਾਂ ਨੂੰ ਸ਼ਰਮਸਾਰ ਹੋਣਾ ਪਿਆ ਹੈ। ਅਜਿਹਾ ਹੀ ਇੱਕ ਮਾਮਲਾ ਦੱਖਣੀ ਕੋਰੀਆ ਤੋਂ ਸਾਹਮਣੇ ਆਇਆ ਹੈ ਜਦੋਂ ਇੱਕ ਪ੍ਰੋਫੈਸਰ ਨੇ ਆਨਲਾਈਨ ਮੀਟਿੰਗ ਵਿੱਚ ਅਜਿਹਾ ਕੁਝ ਕੀਤਾ ਜਿਸ ਨਾਲ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਅਤੇ ਉਸ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਗਿਆ।



ਦਰਅਸਲ, ਇਹ ਘਟਨਾ ਦੱਖਣੀ ਕੋਰੀਆ ਦੀ ਹੈਂਯਾਂਗ ਯੂਨੀਵਰਸਿਟੀ ਦੀ ਹੈ। ‘ਡੇਲੀ ਸਟਾਰ’ ਦੀ ਰਿਪੋਰਟ ਮੁਤਾਬਕ ਇੱਥੇ ਇੱਕ ਪ੍ਰੋਫੈਸਰ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੋ ਰਿਹਾ ਸੀ। ਕਲਾਸ ਆਡੀਓ ਕਾਲ ਨਾਲ ਚੱਲ ਰਹੀ ਸੀ ਪਰ ਪ੍ਰੋਫ਼ੈਸਰ ਦੀ ਵੀਡੀਓ ਆਨ ਰਹੀ ਗਈ। ਇਹ ਗਲਤੀ ਪ੍ਰੋਫੈਸਰ ਨੇ ਖੁਦ ਕੀਤੀ ਕਿਉਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਵੀਡੀਓ ਖੁੱਲ੍ਹਾ ਰਹੀ ਗਿਆ ਹੈ। ਉਸ ਤੋਂ ਬਾਅਦ ਜੋ ਹੋਇਆ, ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ।



ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਅਚਾਨਕ ਆਪਣੇ ਕੱਪੜੇ ਉਤਾਰ ਕੇ ਬਾਥਰੂਮ 'ਚ ਦਾਖਲ ਹੋਇਆ, ਇੰਨਾ ਹੀ ਨਹੀਂ ਉਸ ਨੇ ਬਾਥਰੂਮ ਦਾ ਦਰਵਾਜ਼ਾ ਵੀ ਖੁੱਲ੍ਹਾ ਛੱਡ ਦਿੱਤਾ ਗਿਆ। ਜਦੋਂ ਉਹ ਇਸ਼ਨਾਨ ਕਰਨ ਲੱਗਾ ਤਾਂ ਸਾਰੇ ਵਿਦਿਆਰਥੀ ਹੈਰਾਨ ਰਹਿ ਗਏ ਕਿਉਂਕਿ ਲੈਪਟਾਪ ਸਾਹਮਣੇ ਰੱਖਿਆ ਹੋਇਆ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਸਭ ਕੁਝ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ। ਜਦੋਂ ਵਿਦਿਆਰਥੀਆਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਲੈਪਟਾਪ ਬੰਦ ਕਰ ਦਿੱਤੇ।



ਇਨ੍ਹਾਂ ਚੋਂ ਕੁਝ ਵਿਦਿਆਰਥੀਆਂ ਨੇ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ। ਕਾਫੀ ਦੇਰ ਤੱਕ ਪ੍ਰੋਫੈਸਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਸਦਾ ਕੈਮਰਾ ਚਾਲੂ ਹੈ। ਨਹਾ ਕੇ ਬਾਥਰੂਮ ਤੋਂ ਬਾਹਰ ਆ ਕੇ ਪੜ੍ਹਾਉਣ ਲੱਗ ਪਿਆ। ਫਿਰ ਜਦੋਂ ਇੱਕ ਵਿਦਿਆਰਥੀ ਨੇ ਦੱਸਿਆ ਕਿ ਤੁਹਾਡਾ ਕੈਮਰਾ ਖੁੱਲ੍ਹਾ ਹੈ ਤਾਂ ਉਹ ਹੈਰਾਨ ਰਹਿ ਗਏ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸਾਰੇ ਵਿਦਿਆਰਥੀਆਂ ਨੂੰ ਮੁਆਫ਼ੀ ਪੱਤਰ ਭੇਜਿਆ। ਫਿਲਹਾਲ ਇਹ ਘਟਨਾ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਨੇ ਉਸ ਤੋਂ ਜਵਾਬ ਵੀ ਮੰਗਿਆ ਹੈ।