ਚੰਡੀਗੜ੍ਹ: 'The Battle Royale Game PUBG' ਇੱਕ ਐਸੀ ਮੋਬਾਈਲ ਗੇਮ ਹੈ ਜਿਸ ਨੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਪਾਈ ਹੋਈ ਹੈ। ਬਹੁਤ ਸਾਰੇ ਸਕੂਲ ਤੇ ਕਾਲਜ ਜਾਣ ਵਾਲੇ ਵਿਦਿਆਰਥੀ ਇੰਨਾ ਸਮਾਂ ਕਿਤਾਬਾਂ 'ਚ ਨਹੀਂ ਲਾਉਂਦੇ, ਜਿੰਨਾ ਉਹ ਇਸ ਮੋਬਾਈਲ ਗੇਮ ਤੇ ਲਾਉਂਦੇ ਹਨ। ਇਹ ਗੇਮ ਥੋੜ੍ਹੀ ਹਿੰਸਕ ਕਿਸਮ ਦੀ ਹੈ ਤੇ ਗੋਲੀਆਂ-ਬੰਦੂਕਾਂ ਦਾ ਇਹ ਖੇਡ ਮਾਨਸਿਕਤਾ 'ਤੇ ਵੀ ਡੂੰਗਾ ਅਸਰ ਪਾਉਂਦਾ ਹੈ। ਇਹ ਗੇਮ ਕਿਤੇ ਨੇ ਕਿਤੇ ਖਤਰਨਾਕ ਸਾਬਤ ਵੀ ਹੋ ਰਹੀ ਹੈ। ਜੇਕਰ ਤੁਸੀਂ ਵੀ PUBG ਪਲੇਅਰ ਹੋ ਤਾਂ ਤੁਸੀਂ ਇਸ ਖ਼ਬਰ ਵੱਲ ਜ਼ਰੂਰ ਗੌਰ ਕਰੋ।


ਭਾਰਤ ਦੇ ਕਈ ਸੂਬਿਆਂ ਨੇ ਇਸ ਨੂੰ ਖਤਰਨਾਕ ਮੰਨਦੇ ਹੋਏ ਬੈਨ ਕਰ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਕੁਝ ਐਸੀਆਂ ਘਟਨਾਵਾਂ ਦੱਸਦੇ ਹਾਂ ਜਿਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋਗੇ ਕਿ PUBG ਖੇਡਣਾ ਕਿੰਨਾ ਸੁਰੱਖਿਅਤ ਹੈ।



  • ਹਾਲ ਹੀ  ਦੇ ਵਿੱਚ ਤਲੰਗਾਨਾ ਤੋਂ 20 ਸਾਲਾ ਨੌਜਵਾਨ ਦੀ PUBG ਖੇਡਦੇ ਮੌਤ ਹੋ ਗਈ। ਰਿਪੋਰਟਸ ਮੁਤਾਬਕ ਨੌਜਵਾਨ ਪਿਛਲੇ 45 ਦਿਨਾਂ ਤੋਂ ਲਗਾਤਾਰ ਗੇਮ ਖੇਡ ਰਿਹਾ ਸੀ। ਇਸ ਕਾਰਨ ਉਸ ਦੀ ਗਰਦਨ ਦੀਆਂ ਨਸਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਤੇ ਹੈਦਰਾਬਾਦ ਦੇ ਹਸਪਤਾਲ 'ਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।




  • ਇੱਕ ਫਸਟ ਈਅਰ ਦਾ ਵਿਦਿਆਰਥੀ ਪ੍ਰੀ ਯੂਨੀਵਰਸਿਟੀ ਦੇ ਪੇਪਰ 'ਚ ਫੇਲ੍ਹ ਹੋ ਗਿਆ, ਕਿਉਂਕਿ ਉਸ ਨੇ Economics ਦੇ ਪੂਰੇ ਪੇਪਰ 'ਚ PUBG ਕਿਦਾਂ ਖੇਡੀ ਦੀ ਹੈ, ਇਹ ਲਿਖ ਦਿੱਤਾ। ਹਾਲਾਂਕਿ ਉਹ ਇੱਕ ਵਧੀਆ ਸਟੂਡੈਂਟ ਰਹਿ ਚੁੱਕਾ ਹੈ ਪਰ PUBG ਦੀ ਲੱਤ ਨੇ ਉਸ ਦੇ ਦਿਮਾਗ ਤੇ ਬੁਰਾ ਅਸਰ ਪਾਇਆ। ਉਸ ਨੇ ਦੱਸਿਆ ਕਿ ਉਸ ਨੂੰ ਗੇਮ ਖੇਡਣ 'ਚ ਮਜ਼ਾ ਆਉਂਦਾ ਹੈ ਤੇ ਉਹ PUBG ਖੇਡਣ ਲਈ ਕਲਾਸਾਂ ਵੀ ਬੰਕ ਕਰਦਾ ਰਿਹਾ ਹੈ। ਹੁਣ ਉਸ ਦੇ ਮਾਪਿਆਂ ਨੇ ਉਸ ਤੋਂ ਮੋਬਾਈਲ ਖੋਹ ਲਿਆ ਹੈ, ਪਰ ਗੇਮ ਦੀਆਂ ਤਸਵੀਰਾਂ ਅਜੇ ਵੀ ਉਸ ਦੀਆਂ ਅੱਖਾਂ ਅੱਗੇ ਘੁੰਮਦੀਆਂ ਹਨ।




  • ਮੱਧ ਪ੍ਰਦੇਸ਼ ਦਾ ਇੱਕ ਨੌਜਵਾਨ ਗੇਮ 'ਚ ਇੰਨਾ ਖੁੱਬਾ ਸੀ ਕਿ ਪਾਣੀ ਦੇ ਭੁਲੇਖੇ ਤਜਾਬ ਵਾਲੀ ਬੋਤਲ ਨੂੰ ਮੂੰਹ ਲਾ ਲਿਆ ਤੇ ਪੀ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਹੁਣ ਅਪਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੈ।




  • ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਦੋ ਨੌਜਵਾਨ PUBG ਖੇਡਦੇ ਹੋਏ ਹੈਦਰਾਬਾਦ- ਅਜਮੇਰ ਐਕਸਪ੍ਰਸ ਟ੍ਰੇਨ ਹੇਠ ਆ ਗਏ। ਦੋਵਾਂ ਦੀ ਉਮਰ 22 ਤੇ 24 ਸਾਲ ਸੀ। ਨੌਜਵਾਨ ਰੇਲਵੇ ਟ੍ਰੈਕ ਨੇੜੇ ਗੇਮ ਖੇਡ ਰਹੇ ਸਨ ਤੇ ਗੇਮ 'ਚ ਇੰਨਾ ਲੀਨ ਸੀ ਕਿ ਉਹ ਕਦੋਂ ਟ੍ਰੇਨ ਦੀ ਲਪੇਟ 'ਚ ਆ ਗਏ, ਪਤਾ ਹੀ ਨਹੀਂ ਲੱਗਾ।


 

  • ਇੱਕ ਜੰਮੂ ਦੇ ਫਿਟਨੈੱਸ ਟ੍ਰੇਨਰ 10 ਦਿਨ ਗੇਮ ਖੇਡਣ ਤੋਂ ਬਾਅਦ ਗੇਮ ਨਾਲ ਇੰਨਾ ਐਡੀਕਟਡ ਹੋ ਗਿਆ ਕਿ ਉਸ ਨੇ ਇੱਕ ਰਾਊਂਡ ਪਾਰ ਹੋਣ ਤੇ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹੁਣ ਉਸ ਟ੍ਰੇਨਰ ਦੀ ਹਾਲਤ ਗੰਭੀਰ ਹੈ ਤੇ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕਾ ਹੈ। ਉਹ ਪੂਰੀ ਤਰ੍ਹਾਂ  ਹੋਸ਼ 'ਚ ਨਹੀਂ ਹੈ ਤੇ ਅਜੇ ਵੀ ਗੇਮ ਦੇ ਪ੍ਰਭਾਵ ਹੇਠ ਹੀ ਹੈ।


ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕੋ ਦਿਨ 10,000 ਨਵੇਂ ਕੇਸ, 273 ਲੋਕਾਂ ਦੀ ਮੌਤ

  • ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਗਰਭਵਤੀ ਪਤਨੀ ਨੂੰ ਉਦੋਂ ਛੱਡ ਦਿੱਤਾ ਜਦੋਂ ਉਹ ਪਤਨੀ ਤੇ ਆਪਣੇ ਪਰਿਵਾਰ ਵੱਲੋਂ ਆਪਣਾ ਰੋਜ਼ਾਨਾ PUBG ਕੋਟਾ ਪੂਰਾ ਕਰਨ ਤੋਂ ਪ੍ਰੇਸ਼ਾਨ 'ਸੀ।


  •  ਇੱਕ ਨਾਬਾਲਗ ਨੇ ਪਿਛਲੇ ਸਾਲ ਚੀਨ ਦੇ ਹੇਮੇਨ ਵਿੱਚ ਆਪਣੇ ਘਰ ਦੀ ਚੌਥੀ ਮੰਜ਼ਲ ਦੇ ਅਪਾਰਟਮੈਂਟ ਤੋਂ ਛਾਲ ਮਾਰ ਦਿੱਤੀ। ਉਹ ਆਪਣੀ ਮੌਤ ਤੋਂ ਪਹਿਲਾਂ ਆਈਪੈਡ 'ਤੇ ਕਥਿਤ ਤੌਰ' ਤੇ PUBG ਖੇਡ ਰਿਹਾ ਸੀ।


 

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ