ਨਵੀਂ ਦਿੱਲੀ: ਕੋਰੋਨਾਵਾਇਰਸ (Coronations) ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 29 ਹਜ਼ਾਰ ਨਵੇਂ ਕੋਰੋਨਾ ਦੇ ਕੇਸ (Corona cases) ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 5,499 ਦਾ ਵਾਧਾ ਹੋਇਆ ਹੈ।
ਵਰਲਡਮੀਟਰ ਮੁਤਾਬਕ, ਦੁਨੀਆ ਭਰ ਵਿੱਚ ਹੁਣ ਤੱਕ ਲਗਪਗ 66.92 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 3 ਲੱਖ 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 32 ਲੱਖ ਲੋਕ ਕੋਰੋਨਾ ਤੋਂ ਠੀਕ ਵੀ ਹੋ ਗਏ ਹਨ। ਦੁਨੀਆ ਦੇ ਲਗਪਗ 76 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 14 ਦੇਸ਼ਾਂ ਵਿੱਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 51 ਲੱਖ ਹੈ।
ਦੁਨੀਆਂ ਵਿੱਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ:
ਕੋਰੋਨਾ ਨੇ ਅਮਰੀਕਾ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ਵਿੱਚ ਹੁਣ ਤੱਕ 19 ਲੱਖ ਲੋਕ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇੱਥੇ ਇੱਕ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਹਰ ਦਿਨ ਅਮਰੀਕਾ ਨਾਲੋਂ ਬ੍ਰਾਜ਼ੀਲ ‘ਚ ਵਧੇਰੇ ਕੋਰੋਨਾ ਦੇ ਕੇਸ ਤੇ ਮੌਤ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ 31,890 ਨਵੇਂ ਕੇਸ ਹੋਏ ਤੇ 1,492 ਮੌਤਾਂ ਹੋਈਆਂ। ਜਦੋਂਕਿ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 22,104 ਨਵੇਂ ਕੇਸ ਤੇ 1,031 ਮੌਤਾਂ ਹੋਈਆਂ।
ਯੂਐਸ: ਕੇਸ - 1,923,887, ਮੌਤ - 110,173
ਬ੍ਰਾਜ਼ੀਲ: ਕੇਸ - 615,870, ਮੌਤ - 34,039
ਰੂਸ: ਕੇਸ - 441,108, ਮੌਤ - 5,384
ਸਪੇਨ: ਕੇਸ - 287,740, ਮੌਤ - 27,133
ਯੂਕੇ: ਕੇਸ - 281,661, ਮੌਤ - 39,904
ਇਟਲੀ: ਕੇਸ - 234,013, ਮੌਤ - 33,689
ਭਾਰਤ: ਕੇਸ - 226,713, ਮੌਤ - 6,363
ਜਰਮਨੀ: ਕੇਸ - 184,923, ਮੌਤ - 8,736
ਪੇਰੂ: ਕੇਸ - 183,198, ਮੌਤ - 5,031
ਤੁਰਕੀ: ਕੇਸ - 167,410, ਮੌਤ - 4,630
14 ਦੇਸ਼ਾਂ ‘ਚ ਇੱਕ ਲੱਖ ਤੋਂ ਵੱਧ ਕੇਸ:
ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਤੋਂ ਇਲਾਵਾ ਇੱਥੇ ਸੱਤ ਦੇਸ਼ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਹਨ। ਅਮਰੀਕਾ ਸਣੇ ਇਨ੍ਹਾਂ 14 ਦੇਸ਼ਾਂ ਵਿੱਚ ਕੁੱਲ 51 ਲੱਖ ਕੇਸ ਹਨ। ਇੱਥੇ ਛੇ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ, ਬ੍ਰਾਜ਼ੀਲ) ਹਨ, ਜਿੱਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੁਨੀਆ ਭਰ 'ਚ ਲਗਪਗ 67 ਲੱਖ ਲੋਕ 'ਤੇ ਕੋਰੋਨਾ ਦਾ ਕਹਿਰ, ਹੁਣ ਬ੍ਰਾਜ਼ੀਲ ਬਣ ਰਿਹਾ ਸ਼ਿਕਾਰ
ਏਬੀਪੀ ਸਾਂਝਾ
Updated at:
05 Jun 2020 11:56 AM (IST)
ਹੁਣ ਤੱਕ ਦੁਨੀਆ ਭਰ ਵਿੱਚ 66 ਲੱਖ 92 ਹਜ਼ਾਰ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ 3.2 ਲੱਕ ਲੋਕ ਵੀ ਇਸ ਸੰਕਰਮਣ ਤੋਂ ਠੀਕ ਹੋ ਗਏ ਹਨ।
- - - - - - - - - Advertisement - - - - - - - - -