ਪੁਣੇ: ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਚੋਰ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਉਸ ਨੇ ਦਿਖਾਇਆ ਕਿ ਬਿਨ੍ਹਾਂ ਤਾਲਾ ਤੋੜੇ ਬਿਨਾਂ ਲੋਹੇ ਦੀਆਂ ਸਲਾਖਾਂ ਨੂੰ ਕੱਟੇ, ਲੌਕਅੱਪ 'ਚੋਂ ਕਿਵੇਂ ਭੱਜਣਾ ਹੈ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮੁਲਜ਼ਮ ਚੋਰ ਥਾਣੇ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਚੋਰ ਨੂੰ ਫ਼ਿਰ ਤੋਂ ਫੜਣ ਤੋਂ ਬਾਅਦ ਇਸ ਮਾਮਲੇ ਦਾ ਖ਼ੁਲਾਸਾ ਹੋਇਆ ਹੈ।

ਦਰਅਸਲ, ਪੁਣੇ-ਨਾਸਿਕ ਹਾਈਵੇਅ ਨੇੜੇ ਇੱਕ ਪੁਲਿਸ ਸਟੇਸ਼ਨ ਦੇ ਲੌਕਅੱਪ 'ਚੋਂ ਇੱਕ ਮੁਲਜ਼ਮ ਲਾਪਤਾ ਹੋ ਗਿਆ ਸੀ। ਲੌਕਅੱਪ ਦਾ ਤਾਲਾ ਬੰਦ ਸੀ, ਲੋਹੇ ਦੀਆਂ ਸਲਾਖਾਂ ਜਿਉਂ ਦੀਆਂ ਤਿਉਂ ਸਨ, ਫਿਰ ਵੀ ਚੋਰ ਦੇ ਫਰਾਰ ਹੋਣ 'ਤੇ ਪੁਲਿਸ ਵੀ ਹੈਰਾਨ ਸੀ। ਪੁਲਿਸ ਨੂੰ ਲੱਗਾ ਕਿ ਚੋਰ ਕੋਲ ਕੋਈ ਦੈਵੀ ਸ਼ਕਤੀ ਤਾਂ ਨਹੀਂ ਹੈ। ਖੁਸ਼ਕਿਸਮਤੀ ਨਾਲ ਪੁਲਿਸ ਟੀਮ ਨੇ ਭਗੌੜੇ ਚੋਰ ਨੂੰ ਫਿਰ ਫੜ ਲਿਆ।

ਇਸ ਚੋਰ ਨੂੰ ਚਾਕਣ ਪੁਲਿਸ ਥਾਣੇ ਵਾਪਸ ਲੈ ਕੇ ਆਉਣ ਤੋਂ ਬਾਅਦ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ ਪੁਲਿਸ ਉਸ ਚੋਰ ਤੋਂ ਇਹ ਜਾਣਨ ਲਈ ਉਤਸੁਕ ਸੀ ਕਿ ਉਹ ਲੌਕਅੱਪ ਤੋਂ ਬਾਹਰ ਕਿਵੇਂ ਆਇਆ? ਬਿਨਾਂ ਝਿਜਕ ਚੋਰ ਨੇ ਪੁਲਿਸ ਨੂੰ ਭੱਜਣ ਦਾ ਡੈਮੋ ਦੇ ਦਿੱਤਾ। ਡੈਮੋ ਦੇਖ ਕੇ ਪੁਲਿਸ ਦਾ ਸਿਰ ਚਕਰਾ ਗਿਆ ਤੇ ਅੱਖਾਂ ਖੁੱਲੀਆਂ ਰਹਿ ਗਈਆਂ।

ਪਲਕ ਝਪਕਣ ਤੋਂ ਪਹਿਲਾਂ ਚੋਰ ਕਿਵੇਂ ਲੌਕਅੱਪ 'ਚੋਂ ਬਾਹਰ ਆ ਗਿਆ , ਇਹ ਦੇਖ ਪੁਲਿਸ ਥਾਣੇ 'ਚ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਚੋਰ ਨੇ ਪੂਰੇ ਸਿਸਟਮ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪੁਲਿਸ ਥਾਣੇ ਦੇ ਲੌਕਅੱਪ ਨੂੰ ਹੋਰ ਵੀ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸ ਵਾਕਏ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਸਦਮੇ ਵਿੱਚ ਹੈ।


ਇਹ ਵੀ ਪੜ੍ਹੋ : ਸਾਬਕਾ ਐਮਪੀ ਡਾ. ਧਰਮਵੀਰ ਗਾਂਧੀ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਸਾਧੇ ਨਿਸ਼ਾਨੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490