Gold-Silver Price Today 22 March 2022: ਗਲੋਬਲ ਬਾਜ਼ਾਰ ਵਿੱਚ ਉਛਾਲ ਦੇ ਕਾਰਨ ਭਾਰਤੀ ਬਾਜ਼ਾਰ ਵਿੱਚ 22 ਮਾਰਚ 2022 ਨੂੰ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ 168 ਰੁਪਏ ਵਧ ਗਈ ਹੈ। ਇਸ ਦੇ ਨਾਲ ਹੀ ਇਸ ਤੇਜ਼ੀ ਨਾਲ ਅੱਜ ਸਵੇਰੇ ਸੋਨਾ 51823 'ਤੇ ਕਾਰੋਬਾਰ ਕਰ ਰਿਹਾ ਸੀ।

ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅੱਜ ਚਾਂਦੀ ਦੀ ਕੀਮਤ 'ਚ 466 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਅੱਜ ਚਾਂਦੀ 68815.00 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਆਓ ਇੱਥੇ ਜਾਣਦੇ ਹਾਂ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਯੂਪੀ ਵਿੱਚ ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਕੀ ਰਹੀ ਹੈ।

ਦਿੱਲੀ ਵਿੱਚ ਅੱਜ ਸੋਨੇ - ਚਾਂਦੀ ਦਾ ਰੇਟ
ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਗੁੱਡ ਰਿਟਰਨ ਵੈੱਬਸਾਈਟ ਮੁਤਾਬਕ ਅੱਜ ਦਿੱਲੀ 'ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 47 ਹਜ਼ਾਰ 750 ਰੁਪਏ ਹੈ। ਜਦੋਂ ਕਿ ਕੱਲ੍ਹ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 47 ਹਜ਼ਾਰ 300 ਰੁਪਏ ਸੀ। 24 ਕੈਰੇਟ 10 ਗ੍ਰਾਮ ਸੋਨੇ ਦੀ ਅੱਜ ਦੀ ਕੀਮਤ 52 ਹਜ਼ਾਰ 100 ਰੁਪਏ ਹੈ, ਜਦੋਂਕਿ ਕੱਲ੍ਹ 24 ਕੈਰੇਟ 10 ਗ੍ਰਾਮ ਸੋਨੇ ਦਾ ਭਾਅ 51 ਹਜ਼ਾਰ 700 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ ਦਿੱਲੀ 'ਚ ਵੀ ਚਾਂਦੀ ਦੇ ਰੇਟ 'ਚ ਉਛਾਲ ਆਇਆ ਹੈ। ਅੱਜ 1 ਕਿਲੋ ਚਾਂਦੀ ਦੀ ਕੀਮਤ 68 ਹਜ਼ਾਰ 900 ਰੁਪਏ ਹੈ ਜਦੋਂਕਿ ਕੱਲ੍ਹ ਚਾਂਦੀ ਦੀ ਕੀਮਤ 68 ਹਜ਼ਾਰ 300 ਰੁਪਏ ਸੀ।

ਦਿੱਲੀ ਵਿੱਚ ਪ੍ਰਤੀ ਗ੍ਰਾਮ 22 ਕੈਰੇਟ ਸੋਨੇ ਦਾ ਇਹ ਅੱਜ ਦਾ ਰੇਟ

1 ਗ੍ਰਾਮ ਸੋਨੇ ਦੀ ਕੀਮਤ - 4 ਹਜ਼ਾਰ 775 ਰੁਪਏ
8 ਗ੍ਰਾਮ ਸੋਨਾ - 38 ਹਜ਼ਾਰ 200 ਰੁਪਏ
10 ਗ੍ਰਾਮ ਸੋਨਾ - 47 ਹਜ਼ਾਰ 750 ਰੁਪਏ
100 ਗ੍ਰਾਮ ਸੋਨਾ - 4 ਲੱਖ 77 ਹਜ਼ਾਰ 500 ਰੁਪਏ

 ਉੱਤਰ ਪ੍ਰਦੇਸ਼ ਵਿੱਚ ਸੋਨੇ ਤੇ ਚਾਂਦੀ ਦੇ ਰੇਟ
ਅੱਜ ਯੂਪੀ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਥੇ ਜਾਣੋ ਅੱਜ ਰਾਜਧਾਨੀ ਲਖਨਊ ਵਿੱਚ 22 ਕੈਰੇਟ ਅਤੇ 24 ਕੈਰੇਟ ਸੋਨਾ ਕਿਸ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।

ਲਖਨਊ ਵਿੱਚ ਪ੍ਰਤੀ ਗ੍ਰਾਮ 22 ਕੈਰੇਟ ਸੋਨੇ ਦਾ ਇਹ ਹੈ ਅੱਜ ਦਾ ਰੇਟ
1 ਗ੍ਰਾਮ ਸੋਨੇ ਦੀ ਕੀਮਤ - 4 ਹਜ਼ਾਰ 790 ਰੁਪਏ
8 ਗ੍ਰਾਮ ਸੋਨਾ - 38 ਹਜ਼ਾਰ 320 ਰੁਪਏ
10 ਗ੍ਰਾਮ ਸੋਨਾ - 47 ਹਜ਼ਾਰ 900 ਰੁਪਏ
100 ਗ੍ਰਾਮ ਸੋਨੇ ਦੀ ਕੀਮਤ - 4 ਲੱਖ 79 ਹਜ਼ਾਰ ਰੁਪਏ


ਇਹ ਵੀ ਪੜ੍ਹੋ : ਬੰਗਾਲ ਦੇ ਬੀਰਭੂਮ 'ਚ TMC ਨੇਤਾ 'ਤੇ ਬੰਬ ਹਮਲੇ ਤੋਂ ਬਾਅਦ ਭੜਕੀ ਹਿੰਸਾ, 10 ਲੋਕਾਂ ਨੂੰ ਜਿੰਦਾ ਸਾੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490