ਪੁਣੇ: ਹੋਟਲ ਵਿੱਚ ਖਾਣਾ ਖਾਣ ਵੇਲੇ, ਲੋਕ ਅਕਸਰ ਸੋਚਦੇ ਹਨ ਕਿ ਸਲਾਦ ਤਾਂ ਮੁਫ਼ਤ ਵਿੱਚ ਹੀ ਮਿਲ ਜਾਵੇਗਾ ਪਰ ਅੱਜ-ਕੱਲ੍ਹ ਸਲਾਦ ਦੀ ਕੀਮਤ ਤੇ ਮੰਗ ਕਾਫੀ ਵਧ ਰਹੀ ਹੈ। ਸਲਾਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਬਹੁਤ ਸਾਰੇ ਲੋਕ ਆਪਣੀ ਖੁਰਾਕ ਵਿੱਚ ਵੱਖ-ਵੱਖ ਕਿਸਮਾਂ ਦੇ ਸਲਾਦ ਸ਼ਾਮਲ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਣੇ ਦੀ ਇੱਕ ਔਰਤ ਨੇ ਸਲਾਦ ਦਾ ਕਾਰੋਬਾਰ ਕਰ ਲੱਖਾਂ ਰੁਪਏ ਕਮਾਏ ਹਨ।

ਦਰਅਸਲ, ਪੁਣੇ ਦੀ ਮੇਘਾ ਬਾਫਨਾ ਨੇ ਸਾਲ 2017 ਵਿੱਚ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਉਹ ਆਪਣੇ ਘਰ ਸਲਾਦ ਤਿਆਰ ਕਰਦੀ ਤੇ ਸੋਸ਼ਲ ਮੀਡੀਆ ਰਾਹੀਂ ਦੂਸਰਿਆਂ ਨਾਲ ਸਾਂਝਾ ਕਰਦੀ ਸੀ। ਅਜਿਹੀ ਸਥਿਤੀ ਵਿੱਚ, ਉਸ ਨੂੰ ਹੌਲੀ-ਹੌਲੀ ਆਰਡਰ ਮਿਲਣੇ ਸ਼ੁਰੂ ਹੋ ਗਏ। ਮੇਘਾ ਨੇ ਆਪਣੇ ਦੋਸਤਾਂ ਵੱਲੋਂ ਪਹਿਲੇ ਹੀ ਦਿਨ 5 ਆਰਡਰ ਪ੍ਰਾਪਤ ਕੀਤੇ। ਲੋਕਾਂ ਨੇ ਮੇਘਾ ਦਾ ਸਲਾਦ ਬਹੁਤ ਪਸੰਦ ਕੀਤਾ। ਜਿਵੇਂ-ਜਿਵੇਂ ਆਰਡਰ ਵਧਦਾ ਗਿਆ, ਕਾਰੋਬਾਰ ਵੀ ਵੱਡਾ ਹੁੰਦਾ ਗਿਆ।
ਅੱਜ, ਮੇਘਾ ਇੱਕ ਕਾਰੋਬਾਰੀ ਮਹਿਲਾ ਹੈ। ਉਸ ਨੇ ਇਹ ਕਾਰੋਬਾਰ ਸਿਰਫ 3,000 ਹਜ਼ਾਰ ਰੁਪਏ ਵਿੱਚ ਸ਼ੁਰੂ ਕੀਤਾ ਸੀ ਪਰ ਅੱਜ ਦੇ ਸਮੇਂ ਵਿੱਚ ਉਸ ਨੇ ਤਕਰੀਬਨ 22 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਮੇਘਾ ਸਲਾਦ ਦੇ ਪੈਕੇਟ ਤਿਆਰ ਕਰਨ ਲਈ ਹਰ ਸਵੇਰੇ ਸਾਢੇ ਚਾਰ ਵਜੇ ਉੱਠਦੀ ਹੈ। ਮੇਘਾ ਦਾ ਕਾਰੋਬਾਰ ਹੁਣ ਪੂਰੀ ਤਰ੍ਹਾਂ ਸੈਟਲ ਹੈ। ਤਾਲਾਬੰਦੀ ਤੋਂ ਪਹਿਲਾਂ ਉਸ ਦੇ ਲਗਪਗ 200 ਨਿਯਮਤ ਗਾਹਕ ਸੀ। ਉਸੇ ਦੀ ਮਾਸਿਕ ਬੱਚਤ 75 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਉਸ ਨੇ ਪਿਛਲੇ ਚਾਰ ਸਾਲਾਂ ਵਿੱਚ ਲਗਪਗ 22 ਲੱਖ ਰੁਪਏ ਦੀ ਕਮਾਈ ਕੀਤੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ