ਨਵੀਂ ਦਿੱਲੀ: Realme Narzo 20 ਸੀਰੀਜ਼ ਦੇ ਸਮਾਰਟਫੋਨ 21 ਸਤੰਬਰ ਨੂੰ ਲਾਂਚ ਕੀਤੇ ਜਾ ਸਕਦੇ ਹਨ। ਇਸ 'ਚ ਕੰਪਨੀ ਤਿੰਨ ਮਾਡਲਾਂ Realme Narzo 20, Realme Narzo 20 Pro ਅਤੇ Realme Narzo 20A ਨੂੰ ਲਾਂਚ ਕਰ ਸਕਦੀ ਹੈ। ਇਹ ਫੋਨ ਡਿਜੀਟਲr ਲਾਂਚ ਕੀਤੇ ਜਾਣਗੇ। ਲਾਂਚਿੰਗ ਪ੍ਰੋਗਰਾਮ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ, ਜੋ Realme ਦੇ ਸੋਸ਼ਲ ਮੀਡੀਆ ਅਕਾਊਂਟ Twitter, Facebook ਅਤੇ YouTube 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਦੇ ਵੱਖਰੇ ਪ੍ਰੋਸੈਸਰ ਹੋਣਗੇਛ
ਖ਼ਬਰਾਂ ਮੁਤਾਬਕ, Realme Narzo 20, Realme Narzo 20 Pro ਅਤੇ Realme Narzo 20A ਸਮਾਰਟਫੋਨਸ ਵਿੱਚ ਵੱਖਰੇ ਪ੍ਰੋਸੈਸਰ ਦਿੱਤੇ ਜਾਣਗੇ। ਇਨ੍ਹਾਂ ਚੋਂ ਇੱਕ ਸਮਾਰਟਫੋਨ ਵਿੱਚ ਕੁਆਲਕਾਮ ਸਨੈਪਡ੍ਰੈਗਨ 6 ਸੀਰੀਜ਼ ਪ੍ਰੋਸੈਸਰ ਹੋਵੇਗਾ, ਜਦੋਂ ਕਿ ਸੀਰੀਜ਼ ਦੇ ਦੋ ਹੋਰ ਸਮਾਰਟਫੋਨ ਮੀਡੀਆਟੇਕ ਹੈਲੀਓ ਚਿਪਸੈੱਟ ਨਾਲ ਲੈਸ ਹੋਣਗੇ। ਇਹ ਸਾਰੇ ਤਿੰਨ ਸਮਾਰਟਫੋਨ ਬੈਸਟ-ਇਨ-ਕਲਾਸ ਸੈਗਮੈਂਟ ਗੇਮਿੰਗ ਪ੍ਰੋਸੈਸਰ ਅਤੇ ਟ੍ਰੈਂਡ-ਸੈਟਿੰਗ ਡਿਜ਼ਾਈਨ ਦੇ ਨਾਲ ਮਾਰਕੀਟ 'ਤੇ ਦਸਤਕ ਦੇਣਗੇ।
ਫਲਿੱਪਕਾਰਟ 'ਤੇ ਮਿਲਣਗੇ:
ਤੁਸੀਂ ਫਲਿੱਪਕਾਰਟ ਤੋਂ ਰਿਐਲਿਟੀ ਨਾਰਜੋ ਸੀਰੀਜ਼ ਦਾ ਸਮਾਰਟਫੋਨ ਖਰੀਦਣ ਸਕੋਗੇ। ਰਿਅਲਮੀ ਨਾਰਜੋ ਸੀਰੀਜ਼ ਦੇ ਸਮਾਰਟਫੋਨ ਲਈ ਫਲਿੱਪਕਾਰਟ 'ਤੇ ਇੱਕ ਮਾਈਕਰੋ ਸਾਈਟ ਵੀ ਬਣਾਈ ਗਈ ਹੈ। ਫਲਿੱਪਕਾਰਟ ਤੋਂ ਇਲਾਵਾ ਤੁਸੀਂ ਰੀਅਲਮੀ ਸਟੋਰਾਂ 'ਤੇ ਜਾ ਕੇ ਵੀ ਇਸ ਫੋਨ ਨੂੰ ਖਰੀਦ ਸਕਦੇ ਹੋ।
[mb]1595585052[/mb]
ਇਸ ਫੋਨ ਨਾਲ ਹੋਏਗਾ ਮੁਕਾਬਲਾ:
Realme Narzo ਦੇ ਇਹ ਸਮਾਰਟਫੋਨ ਦਾ ਮੁਕਾਬਲਾ Vivo U10 ਨਾਲ ਹੋ ਸਕਦਾ ਹੈ। ਇਸ 'ਚ 3GB RAM+32 GB ਇੰਟਰਨਲ ਸਟੋਰੇਜ ਮਿਲਦੀ ਹੈ ਤੇ ਇਸ ਵੇਰੀਐਂਟ ਦੀ ਕੀਮਤ 8,990 ਰੁਪਏ ਹੈ। ਇਸ ਫੋਨ 'ਚ 6.35 ਇੰਚ ਦੀ HD+ ਡਿਸਪਲੇਅ ਹੈ। ਜਦਕਿ ਫੋਟੋਗ੍ਰਾਫੀ ਲਈ ਇਸ ਦੇ ਰਿਅਰ 'ਚ 13MP + 8MP + 2MP ਟ੍ਰਿਪਲ ਕੈਮਰਾ ਸੈਟਅਪ ਹੈ, ਜਦੋਂ ਕਿ ਇਸ ਵਿਚ ਸੈਲਫੀ ਲਈ 8 ਐਮਪੀ ਦਾ ਫਰੰਟ ਕੈਮਰਾ ਹੈ। ਪ੍ਰਰਫਾਰਮੈਂਸ ਲਈ ਇਸ ਫੋਨ ਵਿੱਚ ਕੁਆਲਕਾਮ ਸਨੈਪਡ੍ਰੈਗਨ 665 ਏਆਈਈ ਪ੍ਰੋਸੈਸਰ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 5000mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ, 11 ਦੀ ਭਾਲ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Realme Narzo 20: ਲਾਂਚ ਤੋਂ ਪਹਿਲਾਂ Realme Narzo 20 ਸੀਰੀਜ਼ ਦੇ ਪ੍ਰੋਸੈਸਰ ਬਾਰੇ ਸਾਹਮਣੇ ਆਈ ਜਾਣਕਾਰੀ, ਇਸ ਫੋਨ ਨਾਲ ਹੋਏਗਾ ਮੁਕਾਬਲਾ
ਏਬੀਪੀ ਸਾਂਝਾ
Updated at:
16 Sep 2020 01:23 PM (IST)
Realme Narzo 20 Launch: ਰੀਅਲਮੇ ਨਾਰਜ਼ੋ 20 ਸੀਰੀਜ਼ ਦੇ ਸਮਾਰਟਫੋਨ 21 ਸਤੰਬਰ ਨੂੰ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ ਚੋਂ ਇੱਕ ਸਮਾਰਟਫੋਨ ਵਿੱਚ ਕੁਆਲਕਾਮ ਸਨੈਪਡ੍ਰੈਗਨ 6 ਸੀਰੀਜ਼ ਪ੍ਰੋਸੈਸਰ ਹੋਵੇਗਾ, ਜਦੋਂ ਕਿ ਸੀਰੀਜ਼ ਦੇ ਦੋ ਹੋਰ ਸਮਾਰਟਫੋਨ ਮੀਡੀਆਟੇਕ ਹੀਲੀਓ ਚਿਪਸੈੱਟ ਨਾਲ ਲੈਸ ਹੋਣਗੇ।
- - - - - - - - - Advertisement - - - - - - - - -