Nokia Edge ਸਮਾਰਟਫੋਨ ਐਂਡਰਾਇਡ v7.0 (Nougat) ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ ਵਿੱਚ ਔਕਟਾ ਕੋਰ (2 GHz, Quad core, Cortex A53 + 1.2 GHz, Quad core, Cortex A53) ਪ੍ਰੋਸੈਸਰ ਹੈ। ਨੋਕੀਆ ਦੇ ਇਸ ਫੋਨ ਵਿੱਚ ਮੀਡੀਆਟੈਕ ਐਮਟੀ 6755 ਚਿੱਪਸੈੱਟ ਹੈ। ਫੋਨ 'ਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ, ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

[mb]1600158832[/mb]

Nokia Edge 'ਚ ਆਈਪੀਐਸ ਐਲਸੀਡੀ ਡਿਸਪਲੇਅ ਹੈ। ਇਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਫੋਨ ਡਿਜੀਟਲ ਜ਼ੂਮ, ਆਟੋ ਫਲੈਸ਼ ਤੇ ਚਿਹਰੇ ਦੀ ਪਛਾਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਵਰਗੇ ਫੀਚਰਸ ਹਨ। ਨੋਕੀਆ ਐਜ ਦੀ ਕੀਮਤ 19,900 ਦੇ ਨੇੜੇ ਹੋ ਸਕਦੀ ਹੈ।