ਨਵੀਂ ਦਿੱਲੀ: ਉਹ ਦਿਨ ਆ ਗਿਆ ਹੈ ਜਿਸ ਦਾ ਐਪਲ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਪ੍ਰੋਗਰਾਮ ਅੱਜ ਐਪਲ ਵੱਲੋਂ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਇਹ ਪ੍ਰੋਗਰਾਮ ਆਨਲਾਈਨ ਕਰਵਾਇਆ ਜਾਵੇਗਾ। ਇਸ ਇਵੈਂਟ ਵਿੱਚ ਬਹੁਤ ਸਾਰੇ ਲੇਟੇਸਟ ਤੇ ਫਿਊਚਰ ਪ੍ਰੋਡਕਟਸ ਪੇਸ਼ ਕੀਤੇ ਜਾਣਗੇ। ਇਸ ਇਵੈਂਟ ਦਾ ਨਾਂ Time Files ਰੱਖਿਆ ਗਿਆ ਹੈ। ਐਪਲ ਇਵੈਂਟ ਕੈਲੀਫੋਰਨੀਆ ਦੇ Cupertino ਵਿੱਚ Apple ਹੈੱਡਕੁਆਰਟਰ ਵਿੱਚ Steve Jobs ਥੀਏਟਰ ਵਿੱਚ ਹੋਵੇਗਾ।

ਇੱਥੇ ਲਾਈਵ ਸਟ੍ਰੀਮਿੰਗ ਦੇਖੋ

ਤੁਸੀਂ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਐਪਲ ਵੈੱਬਸਾਈਟ 'ਤੇ ਜਾ ਕੇ ਇਸ ਇਵੈਂਟ ਨੂੰ ਦੇਖ ਸਕਦੇ ਹੋ। ਤੁਸੀਂ ਇਸ ਪ੍ਰੋਗਰਾਮ ਨੂੰ ਭਾਰਤ ਵਿੱਚ ਅੱਜ ਰਾਤ 10:30 ਵਜੇ ਤੋਂ ਦੇਖ ਸਕਦੇ ਹੋ।

ਆਈਫੋਨ 12 ਦੀ ਸ਼ੁਰੂਆਤ 'ਤੇ ਸਸਪੈਂਸ

ਐਪਲ ਦੇ ਇਵੈਂਟ 'ਚ ਆਈਫੋਨ 12 ਦੀ ਲਾਂਚਿੰਗ 'ਤੇ ਸਸਪੈਂਸ ਬਰਕਰਾਰ ਹੈ। ਖਬਰਾਂ ਮੁਤਾਬਕ ਆਈਫੋਨ 12 ਨੂੰ ਅੱਜ ਦੇ ਇਵੈਂਟ ਵਿੱਚ ਲਾਂਚ ਨਹੀਂ ਕੀਤਾ ਜਾਵੇਗਾ। ਆਈਫੋਨ 12 ਨੂੰ ਇੱਕ ਵੱਖਰੇ ਆਨਲਾਈਨ ਇਵੈਂਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904