ਨਵੀਂ ਦਿੱਲੀ: ਜਾਨਵਰਾਂ ਦੀਆਂ ਤਸਵੀਰਾਂ ਜਾਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇਸ ਦੌਰਾਨ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਅਜਗਰ ਨੇ ਸ਼ੇਰ ਦਾ ਰਾਹ ਰੋਕ ਲਿਆ। ਪਹਿਲੀ ਵਾਰ ਐਸਾ ਹੋਇਆ ਕਿ ਸ਼ੇਰ ਨੇ ਸੱਪ ਦੇ ਲੰਘਣ ਲਈ ਰਾਹ ਛੱਡਿਆ ਹੋਵੇ। ਦਰਅਸਲ, ਵੀਡੀਓ 'ਚ ਇੱਕ ਸ਼ੇਰ ਦੇ ਰਸਤੇ 'ਚ ਅਜਗਰ ਆ ਜਾਂਦਾ ਹੈ ਤੇ ਸ਼ੇਰ ਦਾ ਰਾਹ ਰੋਕ ਲੈਂਦਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।