ਪੰਨਾ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ 35 ਸਾਲਾ ਵਿਅਕਤੀ ਨੂੰ ਉਸ ਸਮੇਂ ਆਪਣੀ ਕਿਸਮਤ ਪਲਟਦੀ ਨਜ਼ਰ ਆਈ ਜਦੋਂ ਉਸ ਨੂੰ ਹੀਰੇ ਦੀਆਂ ਖਾਨਾਂ ਦੀ ਖੁਦਾਈ ਦੌਰਾਨ ਮੰਗਲਵਾਰ ਨੂੰ 10.69 ਕੈਰੇਟ ਦਾ ਉੱਚ ਕੁਆਲਟੀ ਦਾ ਕੀਮਤੀ ਹੀਰਾ ਮਿਲਿਆ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ ਨਿਲਾਮੀ ਵਿੱਚ 50 ਲੱਖ ਤੋਂ ਲੈ ਕੇ ਇੱਕ ਕਰੋੜ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ।
ਉਧਰ, ਹੀਰਾ ਦਫਤਰ ਪੰਨਾ ਦੇ ਹੀਰਾ ਅਧਿਕਾਰੀ ਆਰਕੇ ਪਾਂਡੇ ਨੇ ਖਬਰ ਏਜੰਸੀ 'ਭਾਸ਼ਾ' ਨੂੰ ਦੱਸਿਆ ਕਿ ਅਨੰਦੀ ਲਾਲ ਕੁਸ਼ਵਾਹਾ ਨੂੰ ਚਮਕਦਾਰ ਗੁਣਵੱਤਾ ਦਾ ਅਨਮੋਲ ਹੀਰਾ ਮਿਲਿਆ ਹੈ। ਇਸ ਦਾ ਵਜ਼ਨ 10.69 ਕੈਰੇਟ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਹ ਹੀਰਾ ਪੰਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਰਾਣੀਪੁਰ ਵਿੱਚ ਉਥਲੀ ਹੀਰੇ ਦੀ ਖਾਣ ਦੀ ਖੁਦਾਈ ਦੌਰਾਨ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਕੁਸ਼ਵਾਹਾ ਨੇ ਇਹ ਹੀਰਾ, ਹੀਰਾ ਦਫ਼ਤਰ ਵਿੱਚ ਜਮ੍ਹਾ ਕਰ ਦਿੱਤਾ ਹੈ ਤੇ ਆਉਣ ਵਾਲੀ ਨਿਲਾਮੀ ਵਿੱਚ ਇਸ ਨੂੰ ਵੇਚਣ ਲਈ ਰੱਖਿਆ ਜਾਵੇਗਾ। ਇਸ ਹੀਰੇ ਦੀ ਨਿਲਾਮੀ ਤੋਂ ਜੋ ਵੀ ਪੈਸਾ ਪ੍ਰਾਪਤ ਹੋਏਗਾ, ਉਸ ਚੋਂ ਟੈਕਸ ਕੱਟ ਕੇ ਬਾਕੀ ਰਕਮ ਉਸ ਵਿਅਕਤੀ ਨੂੰ ਦਿੱਤੀ ਜਾਵੇਗੀ।
ਇਸ ਦੌਰਾਨ ਅਨੰਦੀ ਲਾਲ ਕੁਸ਼ਵਾਹਾ ਨੇ ਦੱਸਿਆ, "ਪਹਿਲਾਂ ਇਸ ਖਾਨ ਦੀ ਖੁਦਾਈ ਦੌਰਾਨ ਮੈਨੂੰ 70 ਸੈਂਟ ਦਾ ਹੀਰਾ ਮਿਲਿਆ ਸੀ ਤੇ ਹੁਣ ਮੈਨੂੰ 10.69 ਕੈਰੇਟ ਦਾ ਕੀਮਤੀ ਹੀਰਾ ਮਿਲਿਆ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਜ਼ਦੂਰ ਦੀ ਨਿਕਲੀ ਲਾਟਰੀ, ਖੁਦਾਈ ਦੌਰਾਨ ਮਿਲਿਆ ਬੇਸ਼ਕੀਮਤੀ ਹੀਰਾ, ਕੀਮਤ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
22 Jul 2020 01:26 PM (IST)
ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ 35 ਸਾਲਾ ਵਿਅਕਤੀ ਨੂੰ ਹੀਰੇ ਦੀ ਖਾਣ ਵਿੱਚ ਖੁਦਾਈ ਦੌਰਾਨ 10.69 ਕੈਰੇਟ ਦਾ ਉੱਚ ਕੁਆਲਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ।
- - - - - - - - - Advertisement - - - - - - - - -