ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka gandh) ਤੋਂ ਸਰਕਾਰੀ ਬੰਗਲਾ ਖੁੱਸ ਗਿਆ ਹੈ। ਹੁਣ ਉਹ ਗੁਰੂਗ੍ਰਾਮ (Gurugram) 'ਚ ਸ਼ਿਫਟ ਹੋਣਗੇ ਪਰ ਉਨ੍ਹਾਂ ਦਾ ਪੱਕਾ ਟਿਕਾਣਾ ਨਵੀਂ ਦਿੱਲੀ ਵਿੱਚ ਹੀ ਹੋਏਗਾ। ਐਸਪੀਜੀ ਸੁਰੱਖਿਆ ਦੇ ਮੱਦੇਨਜ਼ਰ 1997 ਤੋਂ ਪ੍ਰਿਯੰਕਾ ਗਾਂਧੀ ਨੂੰ ਨਵੀਂ ਦਿੱਲੀ ਵਿੱਚ ਲੋਧੀ ਅਸਟੇਟ ਦਾ 35 ਨੰਬਰ ਸਰਕਾਰੀ ਬੰਗਲਾ ਮਿਲਿਆ ਸੀ ਪਰ ਐਸਪੀਜੀ ਸੁਰੱਖਿਆ ਨੂੰ ਪਿਛਲੇ ਸਾਲ ਹਟਾ ਕੇ ਜ਼ੈੱਡ+ ਕਰ ਦਿੱਤਾ ਗਿਆ।


ਐਸਪੀਜੀ ਸੁਰੱਖਿਆ ਨੂੰ ਹਟਾਉਣ ਤੋਂ ਬਾਅਦ 1 ਜੁਲਾਈ ਨੂੰ ਕੇਂਦਰ ਸਰਕਾਰ ਦੇ ਮਕਾਨ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ 31 ਜੁਲਾਈ ਤਕ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ। ਕੇਂਦਰ ਸਰਕਾਰ ਤੋਂ ਬੰਗਲਾ ਖਾਲੀ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਸੀ, ਪਰ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਇਸ ਨੂੰ ਬਦਲੇ ਦੀ ਰਾਜਨੀਤੀ ਤੋਂ ਪ੍ਰੇਰਿਤ ਕਦਮ ਕਿਹਾ ਸੀ।

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਨਵੀਂ ਦਿੱਲੀ 'ਚ ਲੋਧੀ ਅਸਟੇਟ 35 ਦਾ ਸਰਕਾਰੀ ਬੰਗਲਾ ਖਾਲੀ ਕਰੇਗੀ ਤੇ ਗੁਰੂਗ੍ਰਾਮ ਦੇ ਸੈਕਟਰ 42, ਡੀਐਲਐਫ ਅਰਾਲੀਆ ਵਿਖੇ ਸ਼ਿਫਟ ਕਰੇਗੀ। ਪ੍ਰਿਅੰਕਾ ਗਾਂਧੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਹੈ ਕਿ ਪ੍ਰਿਯੰਕਾ ਗਾਂਧੀ ਅਗਲੇ ਕੁਝ ਦਿਨਾਂ ਲਈ ਗੁਰੂਗ੍ਰਾਮ ਵਿੱਚ ਹੀ ਰਹੇਗੀ।

ਸੂਤਰਾਂ ਨੇ ਦੱਸਿਆ ਕਿ ਪ੍ਰਿਯੰਕਾ ਦੇ ਪੱਕੇ ਤੌਰ 'ਤੇ ਰਹਿਣ ਲਈ ਨਵੀਂ ਦਿੱਲੀ ਇਲਾਕੇ ਦੇ ਦੋ-ਤਿੰਨ ਥਾਂਵਾਂ 'ਤੇ ਕਿਰਾਏ ਦਾ ਮਕਾਨ ਵੇਖਿਆ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਅੰਤਮ ਰੂਪ ਦਿੱਤਾ ਜਾਵੇਗਾ। ਇਨ੍ਹਾਂ ਵਿੱਚੋਂ ਇੱਕ ਮਕਾਨ ਜਿਸ ਦੇ ਸਭ ਤੋਂ ਜ਼ਿਆਦਾ ਸੰਭਾਵਨਾ ਹੈ, ਉਹ ਨਵੀਂ ਦਿੱਲੀ ਦੇ ਸੁਜਾਨ ਸਿੰਘ ਪਾਰਕ ਨੇੜੇ ਸਥਿਤ ਹੈ ਜਿੱਥੇ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਸੂਤਰਾਂ ਨੇ ਦੱਸਿਆ ਕਿ ਗੁਰੂਗ੍ਰਾਮ ਦੇ ਘਰ ਵਿੱਚ ਸਾਮਾਨ ਸ਼ਿਫਟ ਕੀਤਾ ਜਾ ਚੁੱਕਿਆ ਹੈ ਤੇ ਸੁਰੱਖਿਆ ਜਾਂਚ ਵੀ ਹੋ ਗਈ ਹੈ। ਪ੍ਰਿਯੰਕਾ ਗਾਂਧੀ ਨੂੰ ਜ਼ੈਡ+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904