ਨਵੀਂ ਦਿੱਲੀ: ਮੰਗਲਵਾਰ ਔਕਸਫੋਰਡ ਯੂਨੀਵਰਸਿਟੀ ਨੇ ਕੋਰੋਨਾ ਵੈਕਸੀਨ ਦੇ ਦੂਜੇ ਫੇਜ਼ ਦਾ ਟ੍ਰਾਇਲ ਪੂਰਾ ਹੋਣ ਦੀ ਜਾਣਕਾਰੀ ਦਿੱਤੀ। ਹੁਣ ਦੇਸ਼ ਤੋਂ ਵੀ ਕੋਰੋਨਾ ਵੈਕਸੀਨ ਬਾਰੇ ਚੰਗੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਔਕਸਫੋਰਡ ਦੀ ਇਸ ਵੈਕਸੀਨ ਦਾ ਭਾਰਤ 'ਚ ਉਤਪਾਦਨ ਸ਼ੁਰੂ ਹੋ ਚੁੱਕਾ ਹੈ।


ਦੇਸ਼ 'ਚ ਸੀਰਮ ਇੰਸਟੀਟਿਊਟ ਆਫ ਇੰਡੀਆ ਵੈਕਸੀਨ ਦੇ ਉਤਪਦਾਨ ਦਾ ਕੰਮ ਕਰ ਰਿਹਾ ਹੈ। ਇਸ ਵੈਕਸੀਨ ਦੇ ਇਕ ਕਰੋੜ ਡੋਜ਼ ਬਣ ਕੇ ਤਿਆਰ ਹਨ। ਨਵੰਬਰ ਤਕ ਔਕਸਫੋਰਡ ਦੀ ਵੈਕਸੀਨ ਦੇ ਆਖਰੀ ਨਤੀਜੇ ਆਉਣ ਦੀ ਉਮੀਦ ਹੈ।


ਸੀਰਮ ਇੰਸਟੀਟਿਊਟ ਦੇ ਕਾਰਜਕਾਰੀ ਨਿਰਦੇਸ਼ਕ ਡਾ.ਰਾਜੀਬ ਡੋਰੇ ਨੇ ਕਿਹਾ "ਅਸੀਂ ਵੱਡੇ ਪੈਮਾਨੇ 'ਤੇ ਵੈਕਸੀਨ ਦਾ ਉਤਪਾਦਨ ਕੀਤਾ ਹੈ। ਹੁਣ ਵੈਕਸੀਨ ਨੂੰ ਸਿਰਫ਼ ਸਪਲਾਈ ਲਈ ਜਾਣ ਵਾਲੀਆਂ ਸ਼ੀਸ਼ੀਆਂ 'ਚ ਭਰਨਾ ਬਾਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਦਸੰਬਰ ਤਕ ਵੈਕਸੀਨ ਬਣ ਸਕਦੀ ਹੈ।"


ਡਾ.ਡੋਰੇ ਨੇ ਦੱਸਿਆ ਕਿ "ਅਸੀਂ ਹਰ ਹਫ਼ਤੇ ਕੋਰੋਨਾ ਵੈਕਸੀਨ ਦੀਆਂ ਲੱਖਾਂ ਡੋਜ਼ ਤਿਆਰ ਕਰਨ ਵਾਲੇ ਹਾਂ। ਆਉਣ ਵਾਲੇ ਸਮੇਂ 'ਚ ਔਕਸਫੋਰਡ ਵਾਲੀ ਵੈਕਸੀਨ ਦੀਆਂ ਅਰਬਾਂ ਡੋਜ਼ ਅਸੀਂ ਤਿਆਰ ਕਰ ਲਵਾਂਗੇ।" ਉਨ੍ਹਾਂ ਉਮੀਦ ਜਤਾਈ ਕਿ ਇਹ ਵੈਕਸੀਨ ਸਫ਼ਲ ਹੋਵੇਗੀ। ਉਨ੍ਹਾਂ ਕਿਹਾ ਇਕ ਵਾਰ ਭਾਰਤ ਸਰਕਾਰ ਨੂੰ ਸੁਰੱਖਿਆ ਤੇ ਕਲੀਨੀਕਲ ਟ੍ਰਾਇਲ ਦਾ ਡਾਟਾ ਦੇਣ ਤੋਂ ਬਾਅਦ ਨਵੰਬਰ ਤਕ ਲਾਇਸੰਸ ਮਿਲ ਜਾਵੇਗਾ।


ਔਕਸਫੋਰਡ 'ਚ ਬਣ ਰਹੀ ਵੈਕਸੀਨ ਦਾ ਭਾਰਤ 'ਚ ਉਤਪਾਦਨ ਦੇ ਨਾਲ ਮਨੁੱਖੀ ਟ੍ਰਾਇਲ ਵੀ ਹੋਵੇਗਾ। ਭਾਰਤ 'ਚ ਕਰੀਬ 1500 ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਟੈਸਟ ਦੇ ਨਤੀਜੇ ਨਵੰਬਰ ਤਕ ਆ ਸਕਦੇ ਹਨ। ਡਾ.ਰਾਜੀਬ ਡੋਰੇ ਮੁਤਾਬਕ ਭਾਰਤ 'ਚ ਅਗਲੇ ਮਹੀਨੇ ਤੋਂ ਇਹ ਟ੍ਰਾਇਲ ਸ਼ੁਰੂ ਹੋ ਜਾਵੇਗਾ ਅਤੇ ਇਕ ਦੋ ਮਹੀਨਿਆਂ 'ਚ ਇਸ ਦੇ ਨਤੀਜੇ ਸਾਹਮਣੇ ਆ ਜਾਣਗੇ।


ਟਰੰਪ ਨੂੰ ਸਤਾ ਰਿਹਾ ਕੋਰੋਨਾ ਦਾ ਡਰ, ਦਿਨ 'ਚ ਕਈ ਵਾਰ ਕਰਾਉਂਦੇ ਟੈਸਟ


ਓਧਰ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਮੁਖੀ ਆਦਰ ਪੂਨਾਵਾਲੇ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਲਈ 20 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਔਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਬੇਸ਼ੱਕ ਦੂਜੇ ਗੇੜ 'ਚ ਪਾਸ ਹੋ ਗਈ ਪਰ ਇਸ ਦਾ ਫਾਈਨਲ ਰਿਜ਼ਲਟ ਸਫ਼ਲ ਹੋਵੇਗਾ ਇਹ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਅਜਿਹੇ 'ਚ ਵੈਕਸੀਨ ਦੇ ਕਰੋੜਾਂ ਡੋਜ਼ ਬਣਾ ਕੇ ਰੱਖਣਾ ਰਿਸਕ ਭਰਿਆ ਫੈਸਲਾ ਹੈ।


ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ


ਉਨ੍ਹਾਂ ਦੱਸਿਆ ਵੈਕਸੀਨ ਦੀ ਬਜ਼ਾਰ 'ਚ ਕੀਮਤ ਕਰੀਬ 1000 ਰੁਪਏ ਦਾ ਆਸਪਾਸ ਹੋਵੇਗੀ। ਆਪਣੇ ਫੈਸਲੇ ਬਾਰੇ ਉਨ੍ਹਾਂ ਕਿਹਾ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਫਰਜ਼ ਹੁੰਦਾ ਹੈ। ਇਸ ਫੈਸਲੇ ਨਾਲ ਦੇਸ਼ ਦਾ ਭਲਾ ਹੋਵੇਗਾ। ਸੀਰਮ ਇੰਸਟੀਟਿਊਟ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ