ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਘਰੇਲੂ ਜਾਂ ਅੰਤਰ ਰਾਸ਼ਟਰੀ ਉਡਾਣਾਂ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲੇ ਯਾਤਰੀ ਜੋ ਦਿੱਲੀ ਏਅਰਪੋਰਟ 'ਤੇ ਉੱਤਰਣਗੇ ਉਨ੍ਹਾਂ ਨੂੰ ਸੱਤ ਦਿਨ ਕੁਆਰੰਟੀਨ ਕੇਂਦਰ ਤੇ ਬਾਅਦ 'ਚ ਸੱਤ ਦਿਨ ਘਰ 'ਚ ਕੁਆਰੰਟੀਨ ਰਹਿਣਾ ਪਵੇਗਾ।


ਇਹ ਨਵੀਂ ਡਿਵੈਲਪਮੈਂਟ ਯਾਤਰੀਆਂ ਦੀ ਸੁਰੱਖਿਆ ਨਿਸਚਿਤ ਕਰਨ ਅਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਰਕਾਰ ਦੇ ਸਾਵਧਾਨੀ ਵਜੋਂ ਚੁੱਕੇ ਕਦਮਾਂ ਦੇ ਤੌਰ 'ਤੇ ਕੀਤੀ ਗਈ ਹੈ।


ਅੰਤਰ ਰਾਸ਼ਟਰੀ ਉਡਾਣਾਂ ਤੋਂ ਆਉਣ ਵਾਲੇ ਯਾਤਰੀਆਂ ਲਈਆਰੰਟੀਨ ਗਾਈਡਲਾਈਨਜ਼:


ਸਰਕਾਰ ਮੁਤਾਬਕ ਦਿੱਲੀ-ਐਨਸੀਆਰ 'ਚ ਰਹਿਣ ਦੀ ਯੋਜਨਾ ਬਣਾਉਣ ਵਾਲੇ ਯਾਤਰੀਆਂ ਨੂੰ ਲੋੜੀਂਦੀ ਸਿਹਤ ਜਾਂਚ 'ਚੋਂ ਗੁਜ਼ਰਣਾ ਪਵੇਗਾ। ਜਿਸ 'ਚ ਏਅਰਪੋਰਟ ਹੈਲਥ ਆਫੀਸ਼ੀਅਲ ਵੱਲੋਂ ਪ੍ਰਾਇਮਰੀ ਸਕ੍ਰੀਨਿੰਗ ਸ਼ਾਮਲ ਹੈ। ਇਸ 'ਚ ਸਟੀਕ, ਮਾਸ, ਸਕ੍ਰੀਨਿੰਗ ਕੈਮਰੇ ਦੀ ਥਰਮਲ ਮਾਊਂਟੇਡ ਸਕ੍ਰੀਨਿੰਗ ਸ਼ਾਮਲ ਹੈ।


ਅਥਾਰਿਟੀ ਮੁਤਾਬਕ ਹੈਲਥ ਦਾ ਸੈਲਫ ਡਿਕਲੇਰੇਸ਼ਨ ਫਾਰਮ ਸਾਰੇ ਯਾਤਰੀਆਂ ਵੱਲੋਂ ਡੁਪਲੀਕੇਟ 'ਚ ਵੀ ਭਰਿਆ ਜਾਣਾ ਚਾਹੀਦਾ ਜੋ ਕਿ ਉਨ੍ਹਾਂ ਦੇ ਆਰਾਇਵਲ 'ਤੇ ਕੁਲੈਕਟ ਕੀਤੇ ਜਾਣਗੇ। ਪਹਿਲੇ ਫੇਜ਼ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਸਰਕਾਰ ਦੀ ਇਕ ਸੈਕੰਡਰੀ ਸਕ੍ਰੀਨਿੰਗ 'ਚੋਂ ਵੀ ਲੰਘਣਾ ਪਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਲੋਕੇਸ਼ਨ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯਾਤਰੀਆਂ ਨੂੰ ਦੇਸ਼ 'ਚ ਉੱਤਰਨ ਤੋਂ ਪਹਿਲਾਂ ਹਵਾਈ ਅੱਡੇ ਵਾਲੇ ਸ਼ਹਿਰ 'ਚ ਹੀ ਕੁਆਰੰਟੀਨ ਹੋਣ ਦੀ ਸਲਾਹ ਦਿੱਤੀ ਗਈ ਹੈ।


ਭਾਰਤ ਸਰਕਾਰ ਚਾਰ ਸ਼੍ਰੇਣੀਆਂ ਲਈ ਇੰਸਟੀਟਿਊਸ਼ਨਲ ਕੁਆਰੰਟੀਨ ਤੋਂ ਛੋਟ ਦੇ ਸਕਦੀ ਹੈ ਜਿਸ 'ਚ ਗਰਭਵਤੀ ਮਹਿਲਾ, ਪਰਿਵਾਰ 'ਚ ਮੌਤ ਹੋਣ, ਗੰਭੀਰ ਬਿਮਾਰੀ ਤੋਂ ਪੀੜਤ ਹੋਣ ਜਾਣ 10 ਸਾਲ ਤੋਂ ਘੱਟ ਉਮਰ ਤੇ ਬੱਚਿਆਂ ਦੇ ਮਾਤਾ-ਪਿਤਾ ਸ਼ਾਮਲ ਹਨ।


ਘਰੇਲੂ ਯਾਤਰੀਆਂ ਲਈ ਗਾਈਡਲਾਈਨਜ਼:


ਹਿਦਾਇਤਾਂ ਮੁਤਾਬਕ ਘਰੇਲੂ ਉਡਾਣਾਂ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਲੋੜੀਂਦੀ ਥਰਮਲ ਸਕ੍ਰੀਨਿੰਗ 'ਚੋਂ ਲੰਘਣਾ ਪਵੇਗਾ। ਸਿਰਫ਼ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਨਿੱਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਸੱਤ ਦਿਨਾਂ ਤਕ ਹੋਮ ਕੁਆਰੰਟੀਨ ਰਹਿਣਾ ਪਵੇਗਾ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ