ਨਵੀਂ ਦਿੱਲੀ: ਮਹੀਨਿਆਂ ਦੇ ਕਿਆਸਾਂ ਤੋਂ ਬਾਅਦ ਸ਼ਿਵ ਸ਼ਰਧਾਲੂਆਂ ਲਈ ਬੁਰੀ ਖ਼ਬਰ ਹੈ।ਮਸ਼ਹੂਰ ਧਾਰਮਿਕ ਅਸਥਾਨ ਦੀ ਸਾਲਾਨਾ ਤੀਰਥ ਯਾਤਰਾ, ਅਮਰਨਾਥ ਯਾਤਰਾ ਰੱਦ ਹੋ ਗਈ ਹੈ। ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਵੇਖਦੇ ਹੋਏ ਇਸ ਸਾਲਾਨਾ ਤੀਰਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ ਕਿ ਇਹ ਤੀਰਥ ਯਾਤਰਾ ਨਹੀਂ ਕੀਤੀ ਜਾਏਗੀ।ਪਿਛਲੇ ਸਾਲ ਇਸ ਨੂੰ ਅੱਧ ਮਾਰਗ 'ਤੇ ਰੱਦ ਕਰ ਦਿੱਤਾ ਗਿਆ ਸੀ, ਜਦੋਂ ਕੇਂਦਰ ਨੇ ਆਰਟੀਕਲ-370 ਨੂੰ ਖਤਮ ਕਰ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ।




ਅਮਰਨਾਥ ਸ਼ਰਾਈਨ ਬੋਰਡ ਨੇ ਇਕ ਬਿਆਨ ਵਿਚ ਕਿਹਾ, “ਹਾਲਤਾਂ ਦੇ ਅਧਾਰ ਤੇ, ਬੋਰਡ ਨੇ ਭਾਰੀ ਮਨ ਨਾਲ ਫੈਸਲਾ ਕੀਤਾ ਹੈ ਕਿ ਇਸ ਸਾਲ ਦੀ ਸ਼੍ਰੀ ਅਮਰਨਾਥ ਯਾਤਰਾ ਕਰਾਉਣੀ ਉਚਿਤ ਨਹੀਂ ਹੋਵੇਗੀ।ਉਨ੍ਹਾਂ ਯਾਤਰਾ 2020 ਨੂੰ ਰੱਦ ਕਰਨ ਦਾ ਐਲਾਨ ਕਰਦੇ ਹੋਏ ਅਫ਼ਸੋਸ ਵੀ ਜ਼ਾਹਰ ਕੀਤਾ।