ਮੁੰਬਈ: ਮਹਾਰਾਸ਼ਟਰ ਵਿੱਚ ਦੁੱਧ ਉਤਪਾਦਕਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਮਹਾਰਾਸ਼ਟਰ ਵਿੱਚ ਦੁੱਧ ਉਤਪਾਦਕ ਕਿਸਾਨ ਤੇ ਦੁੱਧ ਯੂਨੀਅਨਾਂ ਨੇ ਦੁੱਧ ਦੀ ਖਰੀਦ ਮੁੱਲ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਅੰਦੋਲਨ ਸ਼ੁਰੂ ਕੀਤਾ ਸੀ। ਕਿਸਾਨਾਂ ਨੂੰ ਦੁੱਧ ਦੀ ਵਧ ਕੀਮਤ ਦੇਣ ਲਈ ਮਹਾਰਾਸ਼ਟਰ ਵਿੱਚ ਅੰਦੋਲਨ ਤੇਜ਼ ਹੋ ਰਿਹਾ ਹੈ।
ਦੁੱਧ ਉਤਪਾਦਕ ਕਿਸਾਨਾਂ ਨੇ ਮਹਾਰਾਸ਼ਟਰ ਦੇ ਹਿੰਗੋਲ ਵਿੱਚ ਦੁੱਧ ਦੇ ਟੈਂਕਰ ਨੂੰ ਅੱਗ ਲਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਟਾਇਰਾਂ 'ਤੇ ਪੈਟਰੋਲ ਛਿੜਕ ਕੇ ਅੱਗ ਲਾਈ। ਕੋਲਹਾਪੁਰ ਦੇ ਬਿਦਰੀ ਖੇਤਰ ਵਿੱਚ, ਅੰਦੋਲਨਕਾਰੀਆਂ ਨੇ ਦੁੱਧ ਵਾਲੀ ਗੱਡੀ ਨੂੰ ਰੋਕਿਆ ਤੇ ਸੈਂਕੜੇ ਲੀਟਰ ਦੁੱਧ ਸੜਕਾਂ ਤੇ ਰੋੜ੍ਹ ਦਿੱਤਾ।ਅਕੋਲਾ ਵਿੱਚ ਕਿਸਾਨ ਨੇ ਕਈ ਲੀਟਰ ਦੁੱਧ ਸੜਕਾਂ ‘ਤੇ ਡੋਲ ਦਿੱਤਾ।
ਅੰਦੋਲਨ ਨਾਲ ਜੁੜੇ ਸਵਾਭਿਮਨੀ ਸ਼ੇਤਕਰੀ ਦੇ ਕਰਮਚਾਰੀਆਂ ਨੇ ਅੱਜ ਸਵੇਰੇ ਪਹਿਲਾਂ ਭਗਵਾਨ ਭੈਰਵਨਾਥ ਨੂੰ ਦੁੱਧ ਭੇਟ ਕਰਕੇ ਆਪਣੀ ਦੁੱਧ ਅੰਦੋਲਨ ਦੀ ਸ਼ੁਰੂਆਤ ਕੀਤੀ। ਕਿਸਾਨ ਆਗੂ ਰਾਜੂ ਸ਼ੈੱਟੀ ਦੀ ਪਾਰਟੀ ਸਵਾਭਿਮਨੀ ਸ਼ੇਤਕਰੀ ਦੇ ਕਾਰਕੁਨਾਂ ਨੇ ਅੱਜ ਕਈ ਥਾਵਾਂ ‘ਤੇ ਦੁੱਧ ਦੇ ਟੈਂਕਰਾਂ ਦੀ ਭੰਨਤੋੜ ਕੀਤੀ। ਮਹਾਂਰਾਸ਼ਟਰ ਦੇ ਕੈਬਨਿਟ ਮੰਤਰੀ ਜੈਅੰਤ ਪਾਟਿਲ ਦੀ ਦੁੱਧ ਯੂਨੀਅਨ ਦਾ ਮਿਲਕ ਟੈਂਕਰ ਸੁੱਭਿਮਿਨੀ ਸ਼ੇਤਕਾਰੀਆਂ ਨੇ ਸੜਕ 'ਤੇ ਰੋੜ੍ਹ ਦਿੱਤਾ। ਇਹ ਟੈਂਕਰ ਦਿਗਰਾਸ ਕਸਬੇ ਤੋਂ ਮੁੰਬਈ ਦਾ ਦੁੱਧ ਲੈ ਕੇ ਜਾ ਰਿਹਾ ਸੀ।
ਸੜਕਾਂ 'ਤੇ ਦੁੱਧ ਦੀਆਂ ਨਦੀਆਂ! ਸੈਂਕੜੇ ਲੀਟਰ ਦੁੱਧ ਰੋੜ੍ਹਿਆ
ਏਬੀਪੀ ਸਾਂਝਾ
Updated at:
21 Jul 2020 06:17 PM (IST)
ਮਹਾਰਾਸ਼ਟਰ ਵਿੱਚ ਦੁੱਧ ਉਤਪਾਦਕਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਮਹਾਰਾਸ਼ਟਰ ਵਿੱਚ ਦੁੱਧ ਉਤਪਾਦਕ ਕਿਸਾਨ ਤੇ ਦੁੱਧ ਯੂਨੀਅਨਾਂ ਨੇ ਦੁੱਧ ਦੀ ਖਰੀਦ ਮੁੱਲ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਅੰਦੋਲਨ ਸ਼ੁਰੂ ਕੀਤਾ ਸੀ।
- - - - - - - - - Advertisement - - - - - - - - -