ਨਵੀਂ ਦਿੱਲੀ: ਦੇਸ਼ 'ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟ ਕੇ 2.43% ਰਹਿ ਗਈ ਹੈ ਜੋ 17 ਜੂਨ ਨੂੰ 3.36 ਪ੍ਰਤੀਸ਼ਤ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕੇਂਦਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਨੇ ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਨਾਲ ਚੰਗੀ ਤਰ੍ਹਾਂ ਨਜਿੱਠਿਆ ਹੈ।
ਸਿਹਤ ਮੰਤਰਾਲੇ 'ਚ ਓਐਸਡੀ ਰਾਜੇਸ਼ ਭੂਸ਼ਣ ਨੇ ਕਿਹਾ 30 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਲਾਗ ਦੀ ਦਰ ਕੌਮੀ ਔਸਤ 8.07 ਫੀਸਦ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ 19 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਤੀ ਦਸ ਲੱਖ ਜਨਸੰਖਿਆ 'ਤੇ ਪ੍ਰਤੀ ਦਿਨ 140 ਤੋਂ ਵੱਧ ਪਰੀਖਣ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਜਾਰੀ ਰੱਖਣਾ ਹੈ ਤਾਂ ਕਿ ਲਾਗ ਦੀ ਦਰ ਘਟ ਸਕੇ ਤੇ 10 ਫੀਸਦ ਤੋਂ ਹੇਠਾਂ ਆ ਜਾਵੇ। ਪਰੀਖਣ ਪ੍ਰਕਿਰਿਆ ਅੱਗੇ ਵੀ ਜਾਰੀ ਰੱਖੀ ਜਾਵੇ ਤਾਂ ਜੋ ਇਨਫੈਕਸ਼ਨ ਦੀ ਦਰ ਪੰਜ ਫੀਸਦ ਜਾਂ ਉਸ ਤੋਂ ਵੀ ਘੱਟ ਹੋ ਸਕੇ।
ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?
ਉਨ੍ਹਾਂ ਕਿਹਾ ਕਿ ਅੰਤਿਮ ਉਦੇਸ਼ ਪਰੀਖਣ ਦੇ ਇਸ ਪੱਧਰ ਨੂੰ ਬਣਾਈ ਰੱਖਣਾ ਅਤੇ ਵਇਰਸ ਦਰ ਨੂੰ ਪੰਜ ਪ੍ਰਤੀਸ਼ਤ ਜਾਂ ਉਸ ਤੋਂ ਵੀ ਘੱਟ ਲਿਆਉਣਾ ਹੈ। ਉਨ੍ਹਾਂ ਕਿਹਾ ਭਾਰਤ 'ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆਂ ਪ੍ਰਤੀ ਦਸ ਲੱਖ ਜਨਸੰਖਿਆ 'ਤੇ 20.4 ਫੀਸਦ ਹੈ ਜੋ ਦੁਨੀਆਂ 'ਚ ਸਭ ਤੋਂ ਘੱਟ ਹੈ।
ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ