ਚੰਡੀਗੜ੍ਹ: ਹੁਣ DRDO ਦਾ 'ਹਵਾਈ ਯੋਧਾ' ਸਰਹੱਦ ਦੀ ਰਾਖੀ (Border Security) ਕਰੇਗਾ। ਇਹ ਚੀਨ ਦੀਆਂ ਹਰਕਤਾਂ 'ਤੇ ਨਜ਼ਰ ਰੱਖੇਗਾ। ਭਾਰਤ ਡ੍ਰੋਨ (Indian Drone) ਨੂੰ ਡੀਆਰਡੀਓ ਦੀ ਚੰਡੀਗੜ੍ਹ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਹੈ। ਇਸ ਡ੍ਰੋਨ ਨੂੰ ਦੁਨੀਆ ਦੇ ਸਭ ਤੋਂ ਚੁਸਤ ਤੇ ਹਲਕੇ ਨਿਗਰਾਨੀ ਵਾਲੇ ਡ੍ਰੋਨ ਵਜੋਂ ਸੂਚੀਬੱਧ ਕੀਤਾ ਜਾ ਸਕਦਾ ਹੈ। ਇਸ ਡ੍ਰੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਡੀਆਰਡੀਓ ਨੇ ਦੇਸ਼ ਵਿੱਚ ਹੀ ਵਿਕਸਤ ਕੀਤਾ ਹੈ।
ਦਰਅਸਲ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ (Indo-China Dispute) ਦੇ ਵਿਚਕਾਰ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਭਾਰਤੀ ਫੌਜ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਉਚਾਈ ਵਾਲੇ ਖੇਤਰਾਂ ਤੇ ਪਹਾੜੀ ਇਲਾਕਿਆਂ ਦੀ ਸਹੀ ਨਿਗਰਾਨੀ ਲਈ ਦੇਸੀ ਡ੍ਰੋਨ ਵਿਕਸਤ ਕਰਨ ਲਈ ਕਿਹਾ ਗਿਆ ਸੀ। ਇਸ ਮਗਰੋਂ ਡੀਆਰਡੀਓ ਇਹ ਅਹਿਮ ਡ੍ਰੋਨ ਤਿਆਰ ਕੀਤਾ ਹੈ।
ਇਸ ਉੱਚਾਈ ਵਾਲੇ ਖੇਤਰਾਂ ਵਿੱਚ ਨਿਗਰਾਨੀ ਲਈ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਲੱਦਾਖ ਵਿੱਚ ਇਸ ਦੀ ਤਾਇਨਾਤੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਇਨਾਤੀ ਨਾਲ ਉਚਾਈ ਵਾਲੇ ਖੇਤਰਾਂ ਤੇ ਪਹਾੜੀ ਇਲਾਕਿਆਂ ਵਿੱਚ ਨਿਗਰਾਨੀ ਵਧਾਈ ਜਾ ਸਕਦੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਸਰਹੱਦ ਦੇ ਹੋਰ ਇਲਾਕਿਆਂ ਵਿੱਚ ਇੱਕ ਡ੍ਰੋਨ ਤਾਇਨਾਤ ਕੀਤਾ ਜਾ ਸਕਦਾ ਹੈ, ਤਾਂ ਸੂਤਰਾਂ ਨੇ ਕਿਹਾ ਕਿ ਫੌਜ ਇਸ ਬਾਰੇ ਫੈਸਲਾ ਕਰੇਗੀ।
ਕੀ ਹੈ ਇਸ ਦੀ ਖੂਬੀਆਂ...
ਇਹ ਭਾਰਤ ਦੁਨੀਆ ਦਾ ਸਭ ਤੋਂ ਹਲਕਾ ਤੇ ਤੇਜ਼ ਡ੍ਰੋਨ ਹੈ।
ਨਾਈਟ ਵਿਜ਼ਨ ਨਾਲ ਲੈਸ ਹੈ ਭਾਰਤ ਡ੍ਰੋਨ।
ਰੀਅਲ ਟਾਈਮ ਦੀ ਵੀਡੀਓ ਰਿਕਾਰਡ ਕਰ ਸਕਦਾ ਹੈ।
ਬਾਲਾਕੋਟ ਵਰਗੇ ਹਵਾਈ ਹਮਲੇ 'ਚ ਸਮਰੱਥ।
ਡ੍ਰੋਨ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੈਮਰੇ ਨਾਲ ਲੈਸ ਹੈ।
ਸੰਘਣੇ ਜੰਗਲਾਂ ਵਿੱਚ ਲੁਕੇ ਦੁਸ਼ਮਣਾਂ ਨੂੰ ਟ੍ਰੈਕ ਕਰ ਸਕਦਾ ਹੈ।
ਇਸ ਦੇ ਡਿਜ਼ਾਈਨ ਤੇ ਤਕਨਾਲੋਜੀ ਕਰਕੇ ਇਹ ਰਾਡਾਰ 'ਤੇ ਡਿਟੈਕਟ ਨਹੀਂ ਹੁੰਦਾ।
ਬਹੁਤ ਠੰਢੇ ਮੌਸਮ ਵਿੱਚ ਵੀ ਕੰਮ ਕਰਨ 'ਚ ਸਮਰੱਥ ਹੈ।
ਸੂਤਰਾਂ ਨੇ ਕਿਹਾ ਕਿ ਇਹ ਬਹੁਤ ਮਸ਼ਹੂਰ ਹੋ ਰਹੀ ਹੈ ਕਿਉਂਕਿ ਇਹ ਝੁੰਡ ਦੇ ਕੰਮ ਵਿਚ ਕੰਮ ਕਰ ਸਕਦੀ ਹੈ। ਬਗੈਰ ਕਿਸੇ ਪਾਇਲਟ ਦੇ ਇਹ ਆਪਣੇ ਮਿਸ਼ਨ ਨੂੰ ਅੰਜ਼ਾਮ ਤਕ ਪਹੁੰਚ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਸਰਹੱਦ ਦੀ ਰਾਖੀ ਕਰੇਗਾ DRDO ਦਾ 'ਹਵਾਈ ਯੋਧਾ', ਚੀਨ ਦੀਆਂ ਹਰਕਤਾਂ 'ਤੇ ਰਹੇਗੀ ਨਜ਼ਰ
ਏਬੀਪੀ ਸਾਂਝਾ
Updated at:
22 Jul 2020 11:09 AM (IST)
ਪੂਰਨ ਲੱਦਾਖ ਵਿੱਚ ਕੰਟਰੋਲ ਰੇਖਾ ਦੇ ਉਚਾਈ ਵਾਲੇ ਖੇਤਰਾਂ ਤੇ ਪਹਾੜੀ ਇਲਾਕਿਆਂ ਦੀ ਸਹੀ ਨਿਗਰਾਨੀ ਲਈ ਸਵਦੇਸ਼ੀ ਡ੍ਰੋਨ 'ਭਾਰਤ' ਤਿਆਰ ਕੀਤਾ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -