ਰਾਖੀ ਸਾਵੰਤ ਦੀ ਸਰੀਰ 'ਤੇ ਮੋਦੀ
ਰਾਖੀ ਦਾ ਇਸ ਤਰ੍ਹਾਂ ਦਾ ਬੋਲਡ ਡਰੈੱਸ ਪਹਿਨਣ ਦਾ ਸਿਰਫ ਇੱਕ ਹੀ ਮਕਸਦ ਨਜ਼ਰ ਆਉਂਦਾ ਹੈ, ਉਹ ਹੈ ਪੀਐਮ ਦਾ ਧਿਆਨ ਆਪਣੀ ਵੱਲ ਆਕਰਸ਼ਤ ਕਰਨਾ ਹੈ। ਅਜਿਹਾ ਕਈ ਵਾਰ ਹੋਇਆ ਹੈ ਜਦੋਂ ਰਾਖੀ ਸਾਵੰਤ ਨੇ ਖੁਦ ਨੂੰ ਸੁਰਖੀਆਂ ਵਿੱਚ ਬਣਾਈ ਰੱਖਣ ਲਈ ਪੀਐਮ ਮੋਦੀ ਦੇ ਨਾਮ ਦਾ ਸਹਾਰਾ ਲਿਆ ਹੈ। ਖੁਦ ਨੂੰ ਪੀਐਮ ਮੋਦੀ ਦੀ ਫੈਨ ਦੱਸਣ ਵਾਲੀ ਰਾਖੀ ਸਾਵੰਤ ਪੀਐਮ ਮੋਦੀ ਦੇ ਨਾਮ ਕਈ ਸੰਦੇਸ਼ ਵੀ ਦੇ ਚੁੱਕੀ ਹੈ।
ਹਾਲ ਹੀ ਵਿੱਚ ਯੂ.ਐਸ. ਦੇ ਸ਼ਿਕਾਗੋ ਸ਼ਹਿਰ ਵਿੱਚ ਪ੍ਰੀ-ਇੰਡੀਪੈਂਡਸ ਡੇਅ ਪਾਰਟੀ ਦੇ ਮੌਕੇ ਰਾਖੀ ਸਾਂਵਤ ਸ਼ਾਰਟ ਬਲੈਕ ਡਰੈੱਸ ਵਿੱਚ ਨਜ਼ਰ ਆਈ। ਇਸ ਡਰੈੱਸ ਉੱਤੇ ਪੀਐਮ ਮੋਦੀ ਦੀ ਤਸਵੀਰਾਂ ਪ੍ਰਿੰਟ ਕੀਤੀ ਗਈ ਸੀ ਤੇ ਡਰੈੱਸ ਦੇ ਜਿਸ ਹਿੱਸੇ ਉੱਤੇ ਪੀਐਮ ਮੋਦੀ ਦੇ ਚਿਹਰੇ, ਹਾਵ-ਭਾਵ ਤੇ ਹੱਥਾਂ ਨੂੰ ਪ੍ਰਿੰਟ ਕੀਤਾ ਗਿਆ ਸੀ, ਉਹ ਅਸ਼ਲੀਲ ਨਜ਼ਰ ਆ ਰਿਹਾ ਸੀ। ਰਾਖੀ ਸਾਵੰਤ ਨੇ ਇਸ ਡਰੈੱਸ ਵਿੱਚ ਕਈ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ।
ਕੰਟਰੋਵਰਸੀ ਕਵੀਨ ਰਾਖੀ ਸਾਂਵਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਛਾਈ ਹੋਈ ਹੈ। ਲੰਬੇ ਅਰਸੇ ਤੋਂ ਖਬਰਾਂ ਤੋਂ ਦੂਰ ਇਸ ਬੋਲਡ ਗਰਲ ਨੇ ਇੱਕ ਵਾਰ ਫਿਰ ਆਪਣੇ ਅਪਡੇਟ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਹਾਲ ਹੀ ਵਿੱਚ ਰਾਖੀ ਸਾਵੰਤ ਨੇ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਪ੍ਰਿੰਟ ਵਾਲੀ ਬੋਲਡ ਡਰੈੱਸ ਵਿੱਚ ਨਜ਼ਰ ਆਈ।