Viral Video of Red Army : ਸੋਸ਼ਲ ਮੀਡੀਆ 'ਤੇ ਭਾਵੇ ਲੱਖਾਂ ਵੀਡੀਓ ਵਾਇਰਲ ਹੁੰਦੀਆਂ ਹਨ ਪਰ ਇਨ੍ਹਾਂ 'ਚੋਂ ਕੁਝ ਅਜਿਹੇ ਵੀਡੀਓਜ਼ ਹੁੰਦੇ ਹਨ ਜੋ ਬਹੁਤ ਦਿਲਚਸਪ ਹੁੰਦੇ ਹਨ। ਇਹ ਵੀਡੀਓ ਥੋੜੀ ਵੱਖਰੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸੜਕ 'ਤੇ ਹਜ਼ਾਰਾਂ ਕੇਕੜੇ ਮੌਜੂਦ ਹਨ। ਇਨ੍ਹਾਂ ਕੇਕੜਿਆਂ (Red Crabs Viral Video) ਨੇ ਪੂਰੀ ਸੜਕ ਨੂੰ ਢੱਕ ਰੱਖਿਆ ਹੈ। ਇਹ ਸੜਕ ਦੇਖਣ 'ਚ ਬਹੁਤ ਸੁੰਦਰ ਲੱਗਦੀ ਹੈ। ਇੰਝ ਲੱਗਦਾ ਹੈ ਜਿਵੇਂ ਲਾਲ ਫੁੱਲ ਸੜਕ 'ਤੇ ਪਏ ਹੋਣ।
ਵਾਇਰਲ ਹੋ ਰਹੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਲੱਖਾਂ ਲਾਲ ਕੇਕੜੇ ਹਨ ਜੋ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲਾਲ ਕੇਕੜਿਆਂ ਕਾਰਨ ਸੜਕ ਬਹੁਤ ਸੁੰਦਰ ਤੇ ਆਕਰਸ਼ਕ ਲੱਗਦੀ ਹੈ। ਖਬਰਾਂ ਮੁਤਾਬਕ ਇਹ ਸੜਕ ਆਸਟ੍ਰੇਲੀਆ ਦੀ ਹੈ। ਇਹ ਨਜ਼ਾਰਾ ਹਰ ਸਾਲ ਆਸਟ੍ਰੇਲੀਆ ਦੇ ਕ੍ਰਿਸਮਿਸ ਆਈਲੈਂਡ 'ਤੇ ਦੇਖਣ ਨੂੰ ਮਿਲਦਾ ਹੈ।
ਪਹਿਲਾਂ ਇਸ ਵੀਡੀਓ ਨੂੰ ਦੇਖਣ 'ਤੇ ਲੱਗਦਾ ਹੈ ਕਿ ਇਹ ਕੋਈ ਐਨੀਮੇਸ਼ਨ ਫਿਲਮ (Animation Video) ਹੈ ਪਰ ਧਿਆਨ ਨਾਲ ਦੇਖਣ ਨਾਲ ਪਤਾ ਚੱਲੇਗਾ ਕਿ ਇਹ ਵੀਡੀਓ ਬਿਲਕੁਲ ਔਰੀਜ਼ਲ ਹੈ। ਇਸ ਵੀਡੀਓ ਨੂੰ @Parks_Australia ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਇਕ ਯੂਜ਼ਰ ਨੇ ਕੁਮੈਂਟ 'ਚ ਕਿਹਾ ਇਨ੍ਹਾਂ ਨਾਲ ਮੇਰਾ ਦਿਲ ਖੁਸ਼ੀ ਨਾਲ ਭਰ ਦਿੱਤਾ।