ਨਵੀਂ ਦਿੱਲੀ: ਭਾਰਤੀ ਹਵਾਈ ਕੰਪਨੀ ਏਅਰ ਇੰਡੀਆ (ਏਆਈਆਰ ਇੰਡੀਆ) ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਦੁਨੀਆ ਦੇ ਕਈ ਦੇਸ਼ਾਂ ਲਈ ਨਾਨ-ਸਟਾਪ ਅੰਤਰਰਾਸ਼ਟਰੀ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਇਨ੍ਹਾਂ ਉਡਾਣਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਹੀ ਯਾਤਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਆਪਣੀ ਯੋਗਤਾ ਨੂੰ ਸਮਝ ਲੈਣ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਾਵ ਕੋਵਿਡ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਉੱਥੇ ਦੇ ਕੋਵਿਡ ਗਾਈਡਲਾਈਨ ਮੁਤਾਬਕ ਤੁਸੀਂ ਯੋਗ ਹੋ ਜਾਂ ਨਹੀਂ। ਟਿਕਟ ਬੁਕਿੰਗ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ http://airindia.in 'ਤੇ ਕੀਤੀ ਜਾ ਸਕਦੀ ਹੈ।
ਕਿਸ ਸ਼ਹਿਰਾ ਤੋਂ ਮਿਲਣਗੀਆਂ ਕੌਮਾਂਤਰੀ ਉਡਾਣਾਂ
ਏਅਰ ਇੰਡੀਆ ਅੰਮ੍ਰਿਤਸਰ ਤੋਂ ਲੰਡਨ ਲਈ ਨਾਨ-ਸਟਾਪ ਫਲਾਈਟ ਚਲਾਏਗੀ ਜਿਸ ਲਈ ਬੁਕਿੰਗ ਓਪਨ ਹੈ। ਇਸੇ ਤਰ੍ਹਾਂ ਤੁਸੀਂ ਅਹਿਮਦਾਬਾਦ ਤੋਂ ਲੰਡਨ ਲਈ ਨਾਨ-ਸਟਾਪ ਫਲਾਈਟ ਲੈ ਸਕਦੇ ਹੋ। ਤੁਸੀਂ ਚੇਨਈ ਤੋਂ ਲੰਡਨ (Chennai to London) ਡਾਇਰੈਕਟ ਜਾ ਸਕਦੇ ਹੋ। ਤੁਸੀਂ ਬੈਂਗਲੁਰੂ ਤੋਂ ਲੰਡਨ ਦੀ ਸਿੱਧੀ ਯਾਤਰਾ ਕਰ ਸਕਦੇ ਹੋ।
ਤੁਸੀਂ ਫਲਾਈਟ 'ਚ ਤਿਰੂਵਨੰਤਪੁਰਮ ਤੋਂ ਮਾਲੇ ਤਕ ਟਿਕਟ ਖਰੀਦ ਸਕਦੇ ਹੋ ਤੇ ਮੁੰਬਈ ਤੋਂ ਮਾਲੇ ਲਈ ਸਿੱਧੀ ਫਲਾਈਟ ਵੀ ਹੈ। ਇਸੇ ਤਰ੍ਹਾਂ ਨਾਨ-ਸਟਾਪ ਫਲਾਈਟਾਂ ਰਾਹੀਂ ਦਿੱਲੀ ਤੋਂ ਟੋਰਾਂਟੋ, ਦਿੱਲੀ ਤੋਂ ਸਾਨ ਫਰਾਂਸਿਸਕੋ, ਦਿੱਲੀ ਤੇ ਸ਼ਿਕਾਗੋ, ਮੁੰਬਈ ਤੋਂ ਨੇਵਾਰਕ ਤੇ ਦਿੱਲੀ ਤੋਂ ਵੈਨਕੂਵਰ ਲਈ ਵੀ ਨਾਨ-ਸਟਾਪ ਫਲਾਈਟ (Flight ticket booking) ਰਾਹੀਂ ਸਫ਼ਰ ਕਰ ਸਕਦੇ ਹੋ।
ਕਈ ਨਾਨ-ਸਟਾਪ ਘਰੇਲੂ ਉਡਾਣਾਂ ਵੀ
ਏਅਰ ਇੰਡੀਆ ਨੇ ਘਰੇਲੂ ਨੈੱਟਵਰਕ 'ਤੇ ਕਈ ਨਾਨ-ਸਟਾਪ ਉਡਾਣਾਂ ਚਲਾਉਣ ਦਾ ਵੀ ਐਲਾਨ ਕੀਤਾ ਹੈ, ਜਿਸ ਲਈ ਬੁਕਿੰਗ ਵੀ ਓਪਨ ਹੈ। ਇਨ੍ਹਾਂ 'ਚ ਮੁੰਬਈ ਤੋਂ ਜਾਮਨਗਰ, ਬੈਂਗਲੁਰੂ ਤੋਂ ਚੇਨਈ, ਦਿੱਲੀ ਤੋਂ ਵਿਜੇਵਾੜਾ, ਦਿੱਲੀ ਤੋਂ ਵਿਸ਼ਾਖਾਪਟਨਮ, ਦਿੱਲੀ ਤੋਂ ਰਾਂਚੀ, ਮੁੰਬਈ ਤੋਂ ਮੰਗਲੁਰੂ, ਮੁੰਬਈ ਤੋਂ ਅੰਮ੍ਰਿਤਸਰ, ਹੈਦਰਾਬਾਦ ਤੋਂ ਤਿਰੂਪਤੀ, ਹੈਦਰਾਬਾਦ ਤੋਂ ਕੋਲਕਾਤਾ ਸ਼ਾਮਲ ਹਨ ਅਤੇ ਤੁਸੀਂ ਕਈ ਰੂਟਾਂ 'ਤੇ ਸਿੱਧਾ ਸਫ਼ਰ ਕਰ ਸਕਦੇ ਹੋ। ਇਨ੍ਹਾਂ ਸਾਰੇ ਰੂਟਾਂ ਲਈ ਬੁਕਿੰਗ ਵੀ ਓਪਨ ਹੈ।