Rajasthan Cabinet Reshuffle: ਰਾਜਸਥਾਨ ਵਿੱਚ ਕੈਬਨਿਟ ਵਿਸਤਾਰ ਦੀਆਂ ਚਰਚਾਵਾਂ ਦਰਮਿਆਨ ਅਸ਼ੋਕ ਗਹਿਲੋਤ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਇਸ ਦਾ ਐਲਾਨ ਖੁਦ ਮੰਤਰੀਆਂ ਵੱਲੋਂ ਨਹੀਂ, ਸਗੋਂ ਸੀਨੀਅਰ ਕਾਂਗਰਸੀ ਆਗੂ ਅਜੇ ਮਾਕਨ ਵੱਲੋਂ ਕੀਤਾ ਗਿਆ ਹੈ।
ਜਾਣੋ ਕਿਹੜੇ ਤਿੰਨ ਮੰਤਰੀਆਂ ਨੇ ਦਿੱਤਾ ਅਸਤੀਫਾ?
ਗੋਬਿੰਦ ਸਿੰਘ ਦੋਟਾਸਰਾ- ਸਿੱਖਿਆ ਮੰਤਰੀ
ਰਘੂ ਸ਼ਰਮਾ- ਸਿਹਤ ਮੰਤਰੀ
ਹਰੀਸ਼ ਚੌਧਰੀ - ਮਾਲ ਮੰਤਰੀ
ਗਹਿਲੋਤ-ਪਾਇਲਟ ਦੀ ਲੜਾਈ 'ਚ ਖੁੱਸੀ ਮੰਤਰੀਆਂ ਦੀ ਕੁਰਸੀ!
ਰਾਜਸਥਾਨ ਸਰਕਾਰ ਦੇ ਇਨ੍ਹਾਂ ਤਿੰਨ ਮਜ਼ਬੂਤ ਮੰਤਰੀਆਂ ਦੇ ਪੱਤੇ ਕੱਟੇ ਗਏ ਹਨ। ਗਹਿਲੋਤ-ਪਾਇਲਟ ਲੜਾਈ 'ਚ ਇਨ੍ਹਾਂ ਦੀ ਕੁਰਸੀ ਖੁੱਸੀ ਹੈ। ਬੀਤੀ ਸ਼ਾਮ ਜਦੋਂ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਜੇ ਮਾਕਨ ਅਚਾਨਕ ਜੈਪੁਰ ਪੁੱਜੇ ਤਾਂ ਸੂਬੇ ਦੀ ਸਿਆਸਤ ਗਰਮਾ ਗਈ। ਮਾਕਨ ਨੇ ਐਲਾਨ ਕੀਤਾ ਕਿ ਗਹਿਲੋਤ ਸਰਕਾਰ ਦੇ ਤਿੰਨ ਮੰਤਰੀ ਅਸਤੀਫਾ ਦੇ ਕੇ ਸੰਗਠਨ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਰਾਜਸਥਾਨ ਕਾਂਗਰਸ 'ਚ ਪਿਛਲੇ ਕਈ ਮਹੀਨਿਆਂ ਤੋਂ ਸਚਿਨ ਪਾਇਲਟ ਧੜੇ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਧੜੇ ਵਿਚਾਲੇ ਟਕਰਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਾਇਲਟ ਕੈਂਪ ਸਰਕਾਰ ਅਤੇ ਸੰਸਥਾ ਵਿੱਚ ਆਪਣੇ ਲੋਕਾਂ ਨੂੰ ਪਹਿਲ ਦੇਣ ਦੀ ਮੰਗ ਕਰ ਰਿਹਾ ਹੈ। ਇਸ ਕਾਰਨ ਲੰਬੇ ਸਮੇਂ ਤੋਂ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।
12 ਨਵੇਂ ਮੰਤਰੀਆਂ ਦੀ ਤਾਜਪੋਸ਼ੀ ਦਾ ਰਸਤਾ ਸਾਫ਼
ਦੀਵਾਲੀ ਤੋਂ ਪਹਿਲਾਂ ਇਸ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੰਮ ਨਹੀਂ ਬਣੇਆਿ। ਹੁਣ ਤਿੰਨ ਮੰਤਰੀਆਂ ਦੇ ਅਸਤੀਫ਼ਿਆਂ ਤੋਂ ਬਾਅਦ ਗਹਿਲੋਤ ਮੰਤਰੀ ਮੰਡਲ ਵਿੱਚ ਕੁੱਲ 12 ਨਵੇਂ ਮੰਤਰੀਆਂ ਦੀ ਤਾਜਪੋਸ਼ੀ ਦਾ ਰਾਹ ਸਾਫ਼ ਹੋ ਗਿਆ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਗਹਿਲੋਤ ਜਲਦੀ ਹੀ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕਰ ਸਕਦੇ ਹਨ।
ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਅਸ਼ੋਕ ਗਹਿਲੋਤ ਦੀ ਪਸੰਦ ਦੇ ਸੱਤ ਮੰਤਰੀ ਬਣਾਏ ਜਾਣਗੇ, ਜਦਕਿ ਸਚਿਨ ਪਾਇਲਟ ਕੈਂਪ ਦੇ ਪੰਜ ਵਿਅਕਤੀਆਂ ਨੂੰ ਮੰਤਰੀ ਬਣਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਇਹ ਫੇਰਬਦਲ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਫ਼ੇ-ਨੁਕਸਾਨ ਦਾ ਵੀ ਖ਼ਿਆਲ ਰੱਖੇਗਾ।
ਇਹ ਵੀ ਪੜ੍ਹੋ: Punjab Government ਦਾ ਫੈਸਲਾ, ਉੱਘੇ ਗਾਇਕ Sukhwinder Singh ਅਤੇ ਸ਼ਾਇਰ Surjit Patar ਕੈਬਿਨਟ ਰੈਂਕ ਦੇਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/