Delhi Air Quality Index: ਦੀਵਾਲੀ ਤੋਂ ਬਾਅਦ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਲਗਾਤਾਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਹਨ। ਅੱਜ ਵੀ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ। 'ਸਫਾਰੀ ਇੰਡੀਆ' ਮੁਤਾਬਕ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ 355 ਦੇ ਨੇੜੇ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਐਨਸੀਆਰ ਵਿੱਚ ਰਹਿਣ ਵਾਲੇ ਲੋਕ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਦੌਰਾਨ ਪੂਰੀ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਉਨ੍ਹਾਂ ਦਾ ਸਾਹ ਘੁੱਟਣ ਲੱਗ ਜਾਂਦੀ ਹੈ।


ਦਿੱਲੀ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਵੱਲੋਂ 'ਰੈੱਡ ਲਾਈਟ ਆਨ ਕਾਰ ਬੰਦ' ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਆਈਟੀਓ ਚੌਕ ਪਹੁੰਚ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਟ੍ਰੈਫਿਕ ਸਿਗਨਲ 'ਤੇ ਖੜ੍ਹੇ ਇੱਕ ਬਾਈਕ ਦੇ ਚਾਲਕ ਨੂੰ ਫੁੱਲ ਭੇਟ ਕਰਦੇ ਹੋਏ ਉਸ ਨੂੰ ਲਾਲ ਬੱਤੀ 'ਤੇ ਵਾਹਨ ਦਾ ਇੰਜਣ ਬੰਦ ਕਰਨ ਦੀ ਅਪੀਲ ਕੀਤੀ ਗਈ।


ਇਸ ਦੌਰਾਨ ਗੋਪਾਲ ਰਾਏ ਨੇ ਇਹ ਵੀ ਕਿਹਾ ਕਿ ਕਈ ਸਰਵੇਖਣ ਦੇਖਣ ਨੂੰ ਮਿਲੇ ਹਨ। ਇਨ੍ਹਾਂ ਸਰਵੇਖਣਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਧਾਨੀ ਦਿੱਲੀ 'ਚ ਸਿਰਫ 30 ਫੀਸਦੀ ਹਵਾ ਪ੍ਰਦੂਸ਼ਣ ਦਿੱਲੀ ਤੋਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਹਿੱਸਾ ਭਾਵ 70% ਪ੍ਰਦੂਸ਼ਣ ਐਨਸੀਆਰ ਅਤੇ ਹੋਰ ਸੂਬਿਆਂ ਤੋਂ ਦਿੱਲੀ ਵਿੱਚ ਦਾਖਲ ਹੁੰਦਾ ਹੈ।


ਇਸ ਦੌਰਾਨ ਦਿੱਲੀ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਹੱਦ 'ਤੇ ਟਰੱਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਟਿੱਕਰੀ ਸਰਹੱਦ 'ਤੇ ਪੁਲਿਸ ਵੱਲੋਂ ਗੈਰ-ਜ਼ਰੂਰੀ ਟਰੱਕਾਂ ਨੂੰ ਰੋਕਿਆ ਜਾ ਰਿਹਾ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਸਰਕਾਰ ਨੇ 21 ਨਵੰਬਰ ਤੱਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਟਰੱਕਾਂ (ਜ਼ਰੂਰੀ ਵਸਤੂਆਂ ਨੂੰ ਛੱਡ ਕੇ) ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ।


ਇਹ ਵੀ ਪੜ੍ਹੋ: ਆਖਰ ਸਰਦੀਆਂ 'ਚ ਕਿਉਂ ਪੀਣੀ ਚਾਹੀਦੀ ਹੈ ਗੁੜ ਦੀ ਚਾਹ, ਜਾਣੋ ਬਣਾਉਣ ਦਾ ਸਹੀ ਤਰੀਕਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904