ਹੁਣ ਫੁੱਟਬਾਲ 'ਚ ਖੰਘਣ 'ਤੇ ਵੀ ਦਿੱਤਾ ਜਾਵੇਗਾ ਰੈਡ ਕਾਰਡ
ਏਬੀਪੀ ਸਾਂਝਾ | 05 Aug 2020 10:59 PM (IST)
ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (FA) ਵਲੋਂ ਜਾਰੀ ਨਵੀਂਆਂ ਕੋਵਿਡ-19 ਗਾਈਡਲਾਈਨਜ਼ ਅਨੁਸਾਰ ਇੱਕ ਖਿਡਾਰੀ ਵਲੋਂ ਦੂਜੇ ਖਿਡਾਰੀ ਵੱਲ ਜਾਣ ਬੁਜਕੇ ਖੰਘ ਤੇ ਰੈਡ ਕਾਰਡ ਜਾਰੀ ਕੀਤਾ ਜਾਵੇਗਾ।
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹਰ ਕੋਈ ਆਪਣੀ ਸੁਰੱਖਿਆ ਦਾ ਧਿਆਨ ਰੱਖ ਰਿਹਾ ਹੈ।ਇਸ ਦੌਰਾਨ ਇੰਗਲੈਂਡ ਦੀ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (FA) ਵਲੋਂ ਜਾਰੀ ਨਵੀਂਆਂ ਕੋਵਿਡ-19 ਗਾਈਡਲਾਈਨਜ਼ ਅਨੁਸਾਰ ਇੱਕ ਖਿਡਾਰੀ ਵਲੋਂ ਦੂਜੇ ਖਿਡਾਰੀ ਵੱਲ ਜਾਣ ਬੁਜਕੇ ਖੰਘ ਤੇ ਰੈਡ ਕਾਰਡ ਜਾਰੀ ਕੀਤਾ ਜਾਵੇਗਾ। ਜੇਕਰ ਕੋਈ ਜਾਣ ਬੁਝਕੇ ਅਜਿਹਾ ਕਰੇਗਾ ਤਾਂ ਰੈਫਰੀ ਉਸਨੂੰ ਰੈਡ ਕਾਰਡ ਜਾਰੀ ਕਰ ਦੇਵੇਗਾ।ਇਸ ਹਰਕਤ ਨੂੰ ਕਿਸੇ ਖਿਡਾਰੀ ਨੂੰ ਗਾਲ ਮੰਦਾ ਬੋਲਣ,ਬੇਇੱਜ਼ਤ ਕਰਨ ਜਾਂ ਬਦਸਲੂਕੀ ਕਰਨ ਦੇ ਬਰਾਬਰ ਸਮਝਿਆ ਜਾਵੇਗਾ।ਇਸ ਦੌਰਾਨ ਰੈਫਰੀ ਨੂੰ ਬਹੁਤ ਧਿਆਨ ਰੱਖਣਾ ਪਏਗਾ ਕਿ ਖੰਘ ਨੈਚੁਰਲ ਸੀ ਜਾਂ ਜਾਣ ਬੁਝਕੇ ਕੀਤੀ ਗਈ। ਮਾਮਲਾ ਜ਼ਿਆਦਾ ਸੰਜੀਦਾ ਨਾ ਹੋਣ ਤੇ ਚੇਤਾਵਨੀ ਵਜੋਂ ਰੈਫਰੀ ਪੀਲਾ ਕਾਰਡ ਵੀ ਦੇ ਸਕਦਾ ਹੈ।